ਧੋਨੀ ਦੀ ਪਤਨੀ ਨੂੰ ਜਾਨ ਦਾ ਖ਼ਤਰਾ, ਮੰਗਿਆ ਪਿਸਤੌਲ
ਏਬੀਪੀ ਸਾਂਝਾ | 20 Jun 2018 05:39 PM (IST)
ਰਾਂਚੀ: ਦਿੱਗਜ ਕ੍ਰਿਕੇਟਰ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਪਿਸਤੌਲ ਦੇ ਲਾਇਸੈਂਸ ਲਈ ਅਪਲਾਈ ਕੀਤਾ ਹੈ। ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਸ ਨੇ ਆਪਣੀ ਜਾਨ ਨੂੰ ਖ਼ਤਰਾ ਹੋਣ ਦੀ ਗੱਲ ਕਹੀ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਸਾਕਸ਼ੀ ਨੇ ਰਾਂਚੀ ਮੈਜਿਸਟਰੇਟ ਕੋਲ ਪਿਸਤੌਲ ਦੇ ਲਾਇਸੈਂਸ ਲਈ ਅਪਲਾਈ ਕੀਤਾ ਹੈ। ਹਾਲ਼ੇ ਉਸ ਨੂੰ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜੇ ਉਸ ਨੂੰ ਇਹ ਲਾਇਸੈਂਸ ਮਿਲਦਾ ਹੈ ਤਾਂ ਆਪਣੀ ਸੁਰੱਖਿਆ ਲਈ ਉਹ .32 ਕੈਲੀਬਰ ਦਾ ਰਿਵਾਲਵਰ ਲੈਣ ਦੀ ਸੋਚ ਰਹੀ ਹੈ। ਸਾਕਸ਼ੀ ਨੇ ਕਿਹਾ ਕਿ ਉਹ ਅਕਸਰ ਘਰ ਵਿੱਚ ਇਕੱਲੀ ਰਹਿੰਦੀ ਹੈ, ਕਈ ਵਾਰ ਉਸ ਨੂੰ ਨਿੱਜੀ ਕੰਮਕਾਜ ਲਈ ਇਕੱਲਿਆਂ ਵੀ ਸਫ਼ਰ ਕਰਨਾ ਪੈਂਦਾ ਹੈ। ਅਜਿਹੇ ਵਿੱਚ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀ ਹੈ। ਇਸੀ ਵਜ੍ਹਾ ਕਰਕੇ ਉਸ ਨੂੰ ਲੱਗਦਾ ਹੈ ਕਿ ਕਿਸੇ ਖ਼ਤਰੇ ਦਾ ਸਥਿਤੀ ਨਾਲ ਨਜਿੱਠਣ ਲਈ ਉਸ ਕੋਲ ਪਿਸਤੌਲ ਹੋਣਾ ਚਾਹੀਦਾ ਹੈ। ਮਹਿੰਦਰ ਸਿੰਘ ਧੋਨੀ ਕੋਲ ਪਹਿਲਾਂ ਤੋਂ ਹੀ ਇੱਕ ਪਿਸਤੌਲ ਹੈ ਜਿਸ ਨੂੰ ਉਨ੍ਹਾਂ 2010 ਵਿੱਚ ਲਿਆ ਸੀ। ਉਨ੍ਹਾਂ ਨੂੰ ਝਾਰਖੰਡ ਪੁਲਿਸ ਦੀ Y ਸ਼੍ਰੇਣੀ ਦੀ ਸੁਰੱਖਿਆ ਵੀ ਪ੍ਰਾਪਤ ਹੈ। ਖ਼ਾਸ ਮੌਕਿਆਂ ’ਤੇ ਉਨ੍ਹਾਂ ਲਈ ਖ਼ਾਸ ਇੰਤਜ਼ਾਮ ਕੀਤੇ ਜਾਂਦੇ ਹਨ