ਸਾਕਸ਼ੀ ਮਹਾਰਾਜ ਨੇ ਕਿਹਾ, “ਹੁਣ ਜੋ ਚੋਣਾਂ ਹੋਣਗੀਆਂ ਉਹ ਦੇਸ਼ ਦੀ ਚੋਣਾਂ ਹਨ। ਮੈਂ ਸੰਨਿਆਸੀ ਹਾਂ ਅਤੇ ਕਹਿ ਰਿਹਾ ਹਾਂ ਕਿ ਇਹ ਚੋਣਾਂ ਦੇਸ਼ ਦੀ ਆਖਰੀ ਚੋਣਾਂ ਹਨ ਅਤੇ 2024 ‘ਚ ਚੋਣਾਂ ਨਹੀਂ ਹੋਣਗੀਆਂ।” ਉਨ੍ਹਾਂ ਨੇ ਕਿਹਾ ਸਿਰਫ ਇਹੀ ਚੋਣਾਂ ਹਨ, ਇਹ ਚੋਣਾਂ ਦੇਸ਼ ਦੇ ਨਾਂਅ ‘ਤੇ ਲੜੀਆਂ ਜਾ ਰਹੀਆਂ ਹਨ।
ਇਸ ਬਿਆਨ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, “ਬੀਜੇਪੀ ਨੇ ਆਪਣਾ ਮਕਸਦ ਸਾਫ਼ ਕਰ ਦਿੱਤਾ ਹੈ। ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਹਾਂ ਕਿ ਮੋਦੀ ਅਤੇ ਅਮਿਤ ਦੀ ਜੋੜੀ ਦੁਬਾਰਾ ਆ ਗਈ ਤਾਂ ਉਹ ਸੰਵਿਧਾਨ ਬਦਲ ਦੇਣਗੇ ਅਤੇ ਚੋਣਾਂ ਕਰਵਾਉਣੀਆਂ ਬੰਦ ਕਰ ਦੇਣਗੇ। ਹਿਟਲਰ ਨੇ ਵੀ ਇੰਝ ਹੀ ਕੀਤਾ ਸੀ।”
ਇਸ ਵਾਰ ਲੋਕ ਸਭਾ ਚੋਣਾਂ ਸੱਤ ਪੜਾਵਾਂ ‘ਚ ਕਰਵਾਇਆਂ ਜਾ ਰਹੀਆਂ ਹਨ। ਪਹਿਲੇ ਪੜਾਅ ਤਹਿਤ 11 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਅਤੇ ਆਖਰੀ ਪੜਾਅ ‘ਚ ਚੋਣਾਂ 19 ਮਈ ਨੂੰ ਹਨ। ਜਿਨ੍ਹਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।