Salary of MLAs: ਦਿੱਲੀ ਵਿਧਾਨ ਸਭਾ ਨੇ ਸੋਮਵਾਰ ਨੂੰ ਵਿਧਾਇਕਾਂ ਦੀ ਤਨਖਾਹ ਅਤੇ ਭੱਤਿਆਂ ਨੂੰ ਦੁੱਗਣਾ ਕਰਨ ਵਾਲਾ ਬਿੱਲ ਪਾਸ ਕਰ ਦਿੱਤਾ। ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਕਿਹਾ ਕਿ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਦੇਸ਼ 'ਚ ਸਭ ਤੋਂ ਘੱਟ ਹੈ। ਪਿਛਲੀ ਵਾਰ ਜਦੋਂ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਵਧਾਉਣ ਦਾ ਬਿੱਲ ਵਿਧਾਨ ਸਭਾ 'ਚ ਪੇਸ਼ ਕੀਤਾ ਗਿਆ ਸੀ ਤਾਂ ਇਸ ਦੀ ਕਾਫ਼ੀ ਆਲੋਚਨਾ ਹੋਈ ਸੀ।
ਦਿੱਲੀ ਸਰਕਾਰ ਦੇ ਕਾਨੂੰਨ, ਨਿਆਂ ਅਤੇ ਕਾਨੂੰਨੀ ਮਾਮਲਿਆਂ ਦੇ ਮੰਤਰੀ ਕੈਲਾਸ਼ ਗਹਿਲੋਤ ਨੇ ਮੰਤਰੀਆਂ, ਵਿਧਾਇਕਾਂ, ਸਪੀਕਰ, ਡਿਪਟੀ ਸਪੀਕਰ, ਵਿਰੋਧੀ ਧਿਰ ਦੇ ਨੇਤਾ ਅਤੇ ਚੀਫ ਵ੍ਹਿਪ ਦੀਆਂ ਤਨਖਾਹਾਂ ਵਧਾਉਣ ਲਈ ਬਿੱਲ ਪੇਸ਼ ਕੀਤਾ। ਦਿੱਲੀ 'ਚ ਇੱਕ ਵਿਧਾਇਕ ਨੂੰ ਇਸ ਸਮੇਂ ਤਨਖ਼ਾਹ ਅਤੇ ਭੱਤੇ ਵਜੋਂ 54,000 ਰੁਪਏ ਪ੍ਰਤੀ ਮਹੀਨਾ ਮਿਲਦੇ ਹਨ, ਜੋ ਹੁਣ ਵਧਾ ਕੇ 90,000 ਰੁਪਏ ਹੋ ਜਾਣਗੇ। ਸੋਧੇ ਹੋਏ ਤਨਖ਼ਾਹ ਅਤੇ ਭੱਤਿਆਂ ਦੀ ਵੰਡ 'ਚ ਮੂਲ ਤਨਖਾਹ - 30,000 ਰੁਪਏ, ਚੋਣ ਖੇਤਰ ਭੱਤਾ - 25,000 ਰੁਪਏ, ਸਕੱਤਰੇਤ ਭੱਤਾ - 15,000 ਰੁਪਏ, ਟੈਲੀਫ਼ੋਨ ਭੱਤਾ - 10,000 ਰੁਪਏ, ਟਰਾਂਸਪੋਰਟ ਭੱਤਾ - 10,000 ਰੁਪਏ ਸ਼ਾਮਲ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਮਈ 'ਚ ਦਿੱਲੀ ਸਰਕਾਰ ਨੂੰ ਵਿਧਾਇਕਾਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ 'ਚ ਸੋਧ ਕਰਨ ਲਈ ਦਿੱਲੀ ਵਿਧਾਨ ਸਭਾ 'ਚ ਵਿਧਾਨਕ ਪ੍ਰਸਤਾਵ ਪੇਸ਼ ਕਰਨ ਲਈ ਆਪਣੀ ਪੂਰਵ ਪ੍ਰਵਾਨਗੀ ਤੋਂ ਜਾਣੂ ਕਰਾਇਆ ਸੀ। ਇੱਕ ਵਿਧਾਇਕ ਨੂੰ ਮਹੀਨਾਵਾਰ ਤਨਖਾਹ ਤੋਂ ਇਲਾਵਾ ਇਲਾਕੇ ਦੇ ਵਿਕਾਸ ਲਈ ਰਾਸ਼ੀ ਦਿੱਤੀ ਜਾਂਦੀ ਹੈ, ਜੋ ਹਰ ਸਾਲ 1 ਕਰੋੜ ਤੋਂ 8 ਕਰੋੜ ਰੁਪਏ ਤੱਕ ਹੁੰਦੀ ਹੈ।ਦਿੱਲੀ ਸਰਕਾਰ ਦਾ ਦਾਅਵਾ ਹੈ ਕਿ ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ਦੇਸ਼ 'ਚ ਸਭ ਤੋਂ ਘੱਟ ਹੈ। ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਇੱਕ ਟਵੀਟ ਵੀ ਕੀਤਾ ਗਿਆ ਹੈ, ਜਿਸ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿਧਾਇਕਾਂ ਦੀ ਤਨਖਾਹ ਬਾਰੇ ਜਾਣਕਾਰੀ ਦਿੱਤੀ ਗਈ ਹੈ। 'ਆਪ' ਦੇ ਟਵੀਟ ਮੁਤਾਬਕ ਤੇਲੰਗਾਨਾ ਦੇ ਵਿਧਾਇਕਾਂ ਦੀ ਸਭ ਤੋਂ ਵੱਧ ਤਨਖਾਹ ਹੈ। ਤਨਖ਼ਾਹ ਅਤੇ ਭੱਤਿਆਂ ਸਮੇਤ ਉਨ੍ਹਾਂ ਨੂੰ 2.50 ਲੱਖ ਰੁਪਏ ਪ੍ਰਤੀ ਮਹੀਨਾ ਮਿਲਦਾ ਹੈ।ਕਿਹੜੇ ਸੂਬੇ ਦੇ ਵਿਧਾਇਕਾਂ ਨੂੰ ਕਿੰਨੀ ਤਨਖਾਹ (ਤਨਖਾਹ+ਭੱਤਾ) ਮਿਲਦੀ ਹੈ?ਤੇਲੰਗਾਨਾ - 2.50 ਲੱਖ ਰੁਪਏਮਹਾਰਾਸ਼ਟਰ - 2.32 ਲੱਖ ਰੁਪਏਕਰਨਾਟਕ - 2.05 ਲੱਖ ਰੁਪਏਉੱਤਰ ਪ੍ਰਦੇਸ਼ - 1.87 ਲੱਖ ਰੁਪਏਉੱਤਰਾਖੰਡ - 1.60 ਲੱਖ ਰੁਪਏਆਂਧਰਾ ਪ੍ਰਦੇਸ਼ - 1.30 ਲੱਖ ਰੁਪਏਹਿਮਾਚਲ ਪ੍ਰਦੇਸ਼ - 1.25 ਲੱਖ ਰੁਪਏਰਾਜਸਥਾਨ - 1.25 ਲੱਖ ਰੁਪਏਗੋਆ - 1.17 ਲੱਖ ਰੁਪਏਹਰਿਆਣਾ - 1.15 ਲੱਖ ਰੁਪਏਪੰਜਾਬ - 1.14 ਲੱਖ ਰੁਪਏਬਿਹਾਰ - 1.14 ਲੱਖ ਰੁਪਏਪੱਛਮੀ ਬੰਗਾਲ - 1.13 ਲੱਖ ਰੁਪਏਝਾਰਖੰਡ - 1.11 ਲੱਖ ਰੁਪਏਮੱਧ ਪ੍ਰਦੇਸ਼ - 1.10 ਲੱਖ ਰੁਪਏਛੱਤੀਸਗੜ੍ਹ - 1.10 ਲੱਖ ਰੁਪਏਤਾਮਿਲਨਾਡੂ - 1.05 ਲੱਖ ਰੁਪਏਸਿੱਕਮ- 86 ਹਜ਼ਾਰ 500 ਰੁਪਏਕੇਰਲ - 70 ਹਜ਼ਾਰ ਰੁਪਏਗੁਜਰਾਤ - 65 ਹਜ਼ਾਰ ਰੁਪਏਓਡੀਸ਼ਾ - 62 ਹਜ਼ਾਰ ਰੁਪਏਮੇਘਾਲਿਆ - 59 ਹਜ਼ਾਰ ਰੁਪਏਪੁੱਡੂਚੇਰੀ - 50,000 ਰੁਪਏਅਰੁਣਾਚਲ ਪ੍ਰਦੇਸ਼ - 49 ਹਜ਼ਾਰ ਰੁਪਏਮਿਜ਼ੋਰਮ - 47 ਹਜ਼ਾਰ ਰੁਪਏਅਸਾਮ - 42 ਹਜ਼ਾਰ ਰੁਪਏਮਨੀਪੁਰ - 37 ਹਜ਼ਾਰ ਰੁਪਏਨਾਗਾਲੈਂਡ - 36 ਹਜ਼ਾਰ ਰੁਪਏਤ੍ਰਿਪੁਰਾ - 34 ਹਜ਼ਾਰ ਰੁਪਏ