Bishnoi Samaj on Salman Khan: NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦਾ ਕਾਲੇ ਹਿਰਨ ਦਾ ਸ਼ਿਕਾਰ ਵਾਲਾ ਮਾਮਲਾ ਫਿਰ ਭੱਖ ਗਿਆ ਹੈ। 'ਏਬੀਪੀ ਨਿਊਜ਼' ਨੂੰ ਦਿੱਤੇ ਇੰਟਰਵਿਊ 'ਚ ਪਿਤਾ ਸਲੀਮ ਖਾਨ ਨੇ ਸਲਮਾਨ ਖਾਨ ਦੇ ਬਚਾਅ 'ਚ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਕਾਕਰੋਚ ਤੱਕ ਨਹੀਂ ਮਾਰਿਆ ਹੈ।


ਹਾਲਾਂਕਿ, ਸਲੀਮ ਖਾਨ ਦੇ ਇਸ ਬਿਆਨ ਤੋਂ ਬਿਸ਼ਨੋਈ ਭਾਈਚਾਰਾ ਭੜਕ ਗਿਆ ਹੈ। ਕਰਨਪੁਰੀ ਵਿੱਚ ਬਿਸ਼ਨੋਈ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਸਲੀਮ ਖਾਨਾ ਦਾ ਦਾਅਵਾ ਝੂਠਾ ਹੈ। ਸਲਮਾਨ ਖਾਨ ਨੇ ਕਾਲੇ ਹਿਰਨ ਨੂੰ ਪਕਾ ਕੇ ਖਾਧਾ ਸੀ। ਕਾਲਾ ਹਿਰਨ ਸ਼ਿਕਾਰ ਦੇ ਚਸ਼ਮਦੀਦ ਹੀਰਾਲਾਲ ਨੇ ਦੱਸਿਆ ਕਿ ਜਿਸ ਦਿਨ ਉਨ੍ਹਾਂ ਨੂੰ ਫੜਿਆ ਗਿਆ ਸੀ, ਉਸ ਰਾਤ ਤਿੰਨ ਵਜੇ ਉਹ ਜੇਲ੍ਹ ਵਿੱਚ ਸਨ। ਉਨ੍ਹਾਂ ਦੇ ਸਾਥੀ ਜੰਗਲਾਤ ਵਿਭਾਗ ਦੇ ਲੋਕ ਅਤੇ ਸਲਮਾਨ ਖਾਨ ਜੇਲ੍ਹ ਦੇ ਅੰਦਰ ਸਨ।



ਅਸੀਂ ਕਿਉਂ ਝੂਠ ਬੋਲਾਂਗੇ। ਤੱਬੂ, ਸੋਨਾਲੀ ਬੇਂਦਰੇ, ਸੈਫ ਅਲੀ ਖਾਨ ਸਣੇ ਪੰਜ ਜਣੇ ਜੇਲ੍ਹ ਵਿੱਚ ਸਨ। ਇਸ ਗੱਲ ਦੇ ਗਵਾਹ ਉਨ੍ਹਾਂ ਦੇ ਪਰਿਵਾਰ ਦੇ ਲੋਕ ਹਨ। ਜੇਕਰ ਉਨ੍ਹਾਂ ਨੇ ਕੋਈ ਸ਼ਿਕਾਰ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਦੋ-ਤਿੰਨ ਮੁਕੱਦਮਿਆਂ ਵਿੱਚ ਕਿਉਂ ਸਜ਼ਾ ਹੋਈ। ਸਲਮਾਨ ਖਾਨ ਨੇ ਮੁੰਬਈ ਤੋਂ ਵਕੀਲ ਸੱਦੇ, ਜਿਨ੍ਹਾਂ ਨੂੰ ਉਹ ਇੱਕ ਪੇਸ਼ੀ ਦੇ ਲੱਖਾਂ ਰੁਪਏ ਦੇ ਰਹੇ ਸਨ। ਸਲਮਾਨ ਖਾਨ ਨੇ ਜ਼ੁਰਮ ਤਾਂ ਕੀਤਾ ਹੈ, ਸਾਡੇ ਸਮਾਜ ਨੇ ਇਸ ਤੋਂ  ਬਾਅਦ ਕਾਲੇ ਹਿਰਨ ਦੀ ਸਮਾਧ ਬਣਾਈ।


ਇਹ ਵੀ ਪੜ੍ਹੋ: Punjab News: ਅੱਜ ਕੋਰ ਕਮੇਟੀ ਦੀ ਹੋਵੇਗੀ ਬੈਠਕ, 4 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਸਣੇ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਅਹਿਮ ਚਰਚਾ


ਚਸ਼ਮਦੀਦ ਹੀਰਾਲਾਲ ਨੇ ਏਬੀਪੀ ਨਿਊਜ਼ ਨੂੰ ਦੱਸਿਆ, "ਬਿਸ਼ਨੋਈ ਭਾਈਚਾਰੇ ਕੋਲ ਬਹੁਤ ਪੈਸਾ ਹੈ ਪਰ ਅਦਾਲਤ ਜੋ ਵੀ ਫੈਸਲਾ ਲਵੇਗੀ, ਸਾਡੇ ਲੋਕ ਉਸ ਨੂੰ ਸਵੀਕਾਰ ਕਰਨਗੇ। ਸਾਡਾ ਲਾਰੇਂਸ ਬਿਸ਼ਨੋਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਉਹ ਸਮਾਜ ਦਾ ਹੀ ਬੰਦਾ ਹੈ।" ਇਸ ਦੌਰਾਨ ਇਕ ਹੋਰ ਵਿਅਕਤੀ ਨੇ ਦਾਅਵਾ ਕੀਤਾ ਕਿ ਸਲਮਾਨ ਖਾਨ ਦੋਸ਼ੀ ਹਨ। ਉਹ ਸਮੁੱਚੇ ਬਿਸ਼ਨੋਈ ਭਾਈਚਾਰੇ ਦੇ ਨਾਲ-ਨਾਲ ਵਾਤਾਵਰਨ ਪ੍ਰੇਮੀਆਂ ਦੇ ਵੀ ਦੋਸ਼ੀ ਹਨ। ਸਲਮਾਨ ਖਾਨ ਦੇਸ਼ਦ੍ਰੋਹੀ ਹਨ। ਉਹ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਗੈਂਗ 'ਚ ਕੰਮ ਕਰਦੇ ਹਨ।


ਇਹ ਪੁੱਛੇ ਜਾਣ 'ਤੇ ਕਿ ਸਲਮਾਨ ਖਾਨ ਦੇ ਹੱਥ 'ਚ ਕੋਈ ਹਥਿਆਰ ਨਹੀਂ ਸੀ? ਬਿਸ਼ਨੋਈ ਭਾਈਚਾਰੇ ਦੇ ਲੋਕਾਂ ਨੇ ਕਿਹਾ, ''ਅਸੀਂ ਸਾਰਿਆਂ ਨੇ ਦੇਖਿਆ ਕਿ ਸਲਮਾਨ ਖਾਨ ਦੇ ਹੱਥ 'ਚ ਪਿਸਤੌਲ ਸੀ। ਅਸੀਂ ਸਾਰਿਆਂ ਨੇ ਰਾਤ ਦੇ 12 ਵਜੇ ਸਲਮਾਨ ਖਾਨ ਦਾ ਪਿੱਛਾ ਕੀਤਾ ਸੀ।" ਬਿਸ਼ਨੋਈ ਭਾਈਚਾਰੇ ਦੇ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਹ ਦਿਨ ਵੇਲੇ ਪਿਕਚਰ ਦੀ ਸ਼ੂਟਿੰਗ ਕਰਦੇ ਸਨ ਤਾਂ ਉਦੋਂ ਹੀ ਉਨ੍ਹਾਂ ਦੇਖਿਆ ਕਿ ਉੱਥੇ ਹਿਰਨਾਂ ਦਾ ਇੱਕ ਝੁੰਡ ਹੈ, ਜਿਸ ਤੋਂ ਬਾਅਦ ਸ਼ਾਮ ਨੂੰ ਆ ਕੇ ਉਨ੍ਹਾਂ ਨੇ ਸ਼ਿਕਾਰ ਕੀਤਾ। ਸਾਰਿਆਂ ਨੂੰ ਘੋੜਾ ਫਾਰਮ ਹਾਊਸ 'ਤੇ ਹਿਰਨ ਦਾ ਮਾਸ ਪਕਾਉਂਦਿਆਂ ਦੇਖਿਆ ਗਿਆ, ਜੇਕਰ ਸਲਮਾਨ ਖਾਨ ਨੇ ਕੁਝ ਨਹੀਂ ਕੀਤਾ ਸੀ ਤਾਂ ਉਹ 14 ਦਿਨ ਹਿਰਾਸਤ ਵਿੱਚ ਕਿਉਂ ਸਨ?


ਇਹ ਵੀ ਪੜ੍ਹੋ: ਪੰਜਾਬ ਦੇ 20 ਹਜ਼ਾਰ ਸਕੂਲਾਂ 'ਚ ਮੈਗਾ PTM, CM ਮਾਨ ਸਣੇ ਸਾਰੇ ਵਿਧਾਇਕ ਅਤੇ ਮੰਤਰੀ ਹੋਣਗੇ ਸ਼ਾਮਲ