ਸੋਨੀਪਤ: ਸਿੰਘੂ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ ਲਈ ਹੁਣ ਅਗਲੇਰੀ ਰਣਨੀਤੀ ਉਲੀਕਣ ਲਈ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ 'ਚ ਫੈਸਲਾ ਕੀਤਾ ਗਿਆ ਕਿ 26 ਤਾਰੀਖ ਨੂੰ 'ਖੇਤੀ ਬਚਾਓ, ਲੋਕਤੰਤਰ ਬਚਾਓ' ਨਾਂਅ ਨਾਲ ਰਾਜਪਾਲਾਂ ਨੂੰ ਮੰਗ ਪੱਤਰ ਸੌਂਪ ਕੇ ਰਾਸ਼ਟਰਪਤੀ ਤੋਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਦੀ ਮੰਗ ਕੀਤੀ ਜਾਵੇਗੀ।
ਉੱਥੇ ਹੀ ਛੱਤੀਸਗੜ੍ਹ ਦੇ ਸੁਕਮਾ 'ਚ ਚੱਲ ਰਹੇ ਅੰਦੋਲਨ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਆਪਣਾ ਸਮਰਥਨ ਦਿੱਤਾ ਹੈ। ਉੱਥੇ ਹੀ ਯੋਗ ਦਿਵਸ 'ਤੇ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਉਹ ਬੀਜੇਪੀ ਤੇ ਜੇਜੇਪੀ ਦੇ ਲੀਡਰਾਂ ਨੂੰ ਯੋਗ ਦਿਵਸ ਮਨਾਉਣ ਲਈ ਪਿੰਡ 'ਚ ਨਹੀਂ ਵੜਨ ਦੇਣਗੇ।
ਟਿੱਕਰੀ ਬਾਰਡਰ 'ਤੇ ਹੋਈ ਘਟਨਾ 'ਤੇ ਦੁੱਖ ਵਿਅਕਤ ਕਰਦਿਆਂ ਕਿਸਾਨ ਮੋਰਚੇ ਨੇ ਕਿਹਾ ਕਿ ਇਹ ਬੀਜੇਪੀ ਆਈਟੀ ਸੈਲ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦਾ ਕੰਮ ਕਰ ਰਿਹਾ ਹੈ। ਕਿਸਾਨਾਂ ਵੱਲੋਂ ਮਹਾਂਪੰਚਾਇਤ 'ਤੇ ਕਿਸਾਨ ਲੀਡਰਾਂ ਨੇ ਕਿਹਾ ਕਿ ਉੱਥੇ ਮੌਜੂਦ ਬੰਦਿਆਂ ਨਾਲ ਮਿਲ ਕੇ ਹੀ ਅਸੀਂ ਇਸ ਬਾਰੇ ਕੁਝ ਕਹਾਂਗੇ।
ਕਿਸਾਨ ਲੀਡਰਾਂ ਨੇ ਕਿਹਾ ਕਿ ਹੁਣ ਸਰਕਾਰ ਸਾਡੇ ਅੰਦੋਲਨ ਨੂੰ ਬਦਨਾਮ ਕਰਨਾ ਚਾਹੁੰਦੀ ਹੈ ਪਰ ਸਾਡਾ ਅੰਦੋਲਨ ਸ਼ਾਂਤੀ ਪੂਰਵਕ ਜਾਰੀ ਰਹੇਗਾ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਇਹ ਬੀਜੇਪੀ ਆਈਟੀ ਸੈਲ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਿਕਰੀ ਕਮੇਟੀ ਤੇ ਲੀਗਲ ਸੈਲ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਕੇਸ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਪੈਟਰੋਲ ਪੰਪ ਤੋਂ ਉਸੇ ਸ਼ਖਸ ਨੇ ਪੈਟਰੋਲ ਖਰੀਦਿਆ ਹੈ ਤੇ ਉਸ ਨੇ ਖੁਦ ਨੂੰ ਅੱਗ ਲਾਈ ਹੈ। ਮ੍ਰਿਤਕ ਮੁਕੇਸ਼ ਨੇ ਖੁਦ ਵੀਡੀਓ 'ਚ ਕਿਹਾ ਹੈ ਕਿ ਉਸ ਨੇ ਖੁਦ ਅੱਗ ਲਾਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਐਸਆਈਟੀ ਗਠਿਤ ਕੀਤੀ ਹੈ। ਗ੍ਰਿਫਤਾਰ ਕਿਸਾਨਾਂ ਦਾ ਮ੍ਰਿਤਕ ਦੇ ਨਾਲ ਕੋਈ ਸਬੰਧ ਨਹੀਂ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਸਪਸ਼ਟ ਕੀਤਾ ਕਿ ਅਸੀਂ ਅੱਜ ਵੀ ਸਰਕਾਰ ਦੇ ਨਾਲ ਗੱਲਬਾਤ ਲਈ ਤਿਆਰ ਹਾਂ। ਪਰ ਸ਼ਰਤਾਂ ਤੋਂ ਬਿਨਾਂ ਸਰਕਾਰ ਨਾਲ ਮੀਟਿੰਗ ਹੋਵੇਗੀ।