ਕੌਂਸਲ ਦੀ 28ਵੀਂ ਬੈਠਕ ਵਿੱਚ 30 ਤੋਂ 40 ਵਸਤਾਂ 'ਤੇ ਜੀਐਸਟੀ ਘਟਾਉਣ ਦਾ ਫੈਸਲਾ ਕੀਤਾ ਜਾਣਾ ਸੀ। ਇਸ ਤੋਂ ਇਲਾਵਾ ਘਰੇਲੂ ਵਸਤਾਂ ਜਿਵੇਂ ਕਿ ਫਰਿੱਜ, ਵਾਸ਼ਿੰਗ ਮਸ਼ੀਨ ਤੇ ਟੈਲੀਵਿਜ਼ਨ ਦੇ ਨਾਲ ਨਾਲ ਘਰ 'ਤੇ ਹੋਣ ਵਾਲੇ ਰੰਗ ਨੂੰ 28 ਫ਼ੀਸਦ ਜੀਐਸਟੀ ਤੋਂ ਘਟਾ ਕੇ 18 ਫ਼ੀਸਦੀ ਦਰ ਹੇਠ ਲਿਆਂਦਾ ਹੈ।
ਜੀਐਸਟੀ ਕੌਂਸਲ ਦੀ 28ਵੀਂ ਮੀਟਿੰਗ ਦੀ ਪ੍ਰਧਾਨਗੀ ਵਿੱਤ ਮੰਤਰੀ ਦਾ ਕਾਰਜਭਾਰ ਸੰਭਾਲ ਰਹੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕੀਤੀ। ਜੇਤਲੀ ਦੀ ਥਾਂ ਪਿਊਸ਼ ਗੋਇਲ ਨੇ ਪਹਿਲੀ ਵਾਰ ਕੌਂਸਲ ਦੀ ਪ੍ਰਧਾਨਗੀ ਕੀਤੀ ਤੇ ਔਰਤਾਂ ਦੇ ਹੱਕ ਵਿੱਚ ਇਤਿਹਾਸਕ ਫੈਸਲਾ ਦੇ ਦਿੱਤਾ।