ਨਵੀਂ ਦਿੱਲੀ: ਜਾਨ੍ਹਵੀ ਕਪੂਰ ਤੇ ਇਸ਼ਾਨ ਖੱਟਰ ਦੀ ਬਾਲੀਵੁੱਡ ਡੈਬਿਊ ਫਿਲਮ 'ਧੜਕ' ਕੱਲ੍ਹ ਰਿਲੀਜ਼ ਹੋ ਗਈ ਹੈ। ਜ਼ਬਰਦਸਤ ਪ੍ਰਮੋਸ਼ਨ 'ਚ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।


ਡੈਬਿਊ ਦੇ ਤੌਰ 'ਤੇ ਜਾਨ੍ਹਵੀ ਦੀ ਪਹਿਲੀ ਫਿਲਮ ਦਾ ਪਹਿਲਾ ਦਿਨ ਕਾਫੀ ਖਾਸ ਰਿਹਾ। ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਹੀ 8.71 ਕਰੋੜ ਰੁਪਏ ਦੀ ਕਮਾਈ ਕੀਤੀ। ਇਸਦੇ ਨਾਲ ਹੀ ਡੈਬਿਊ ਸਿਤਾਰਿਆਂ ਦੀ ਇਹ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਦਿਆਂ ਫਿਲਮ ਦੀ ਕਮਾਈ ਦੇ ਅੰਕੜੇ ਪੇਸ਼ ਕੀਤੇ ਹਨ।


ਇਸ ਦੇ ਨਾਲ ਹੀ ਧੜਕ ਨੇ ਕਰਨ ਜੌਹਰ ਦੀ ਡਾਇਰੈਕਸ਼ਨ ਹੇਠ ਬਣੀਆਂ ਫਿਲਮਾਂ 'ਸਟੂਡੈਂਟ ਆਫ ਦ ਈਅਰ' ਤੇ ਆਲਿਆ ਭੱਟ ਦੀ ਸੁਪਰਹਿੱਟ ਫਿਲਮ 'ਰਾਜ਼ੀ' ਦੀ ਓਪਨਿੰਗ ਕਲੈਕਸ਼ਨ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਫਿਲਮ ਮਰਾਠੀ ਫ਼ਿਲਮ 'ਸੈਰਾਟ' ਦਾ ਹਿੰਦੀ ਰੀਮੇਕ ਹੈ।