ਪੂਨਾ: ਮਹਾਰਾਸ਼ਟਰ 'ਚ ਪੰਜ ਲੋਕਾਂ ਤੋਂ ਤਿੰਨ ਕਰੋੜ ਰੁਪਏ ਦੇ ਪੁਰਾਣੇ ਨੋਟ ਜ਼ਬਤ ਕੀਤੇ ਗਏ। ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਪੰਜ ਲੋਕਾਂ 'ਚ ਇੱਕ ਕਾਂਗਰਸ ਕੌਂਸਲਰ ਵੀ ਸ਼ਾਮਿਲ ਹੈ। ਜ਼ਬਤ ਕੀਤੇ ਨੋਟਾਂ 'ਚ 500 ਤੋ 1000 ਦੇ ਨੋਟ ਸ਼ਾਮਲ ਹਨ ਜੋ ਸਾਲ ਨਵੰਬਰ 2016 'ਚ ਨੋਟਬੰਦੀ ਦੌਰਾਨ ਬੰਦ ਕਰ ਦਿੱਤੇ ਗਏ ਸਨ।


ਪੁਲਿਸ ਮੁਤਾਬਕ ਪੇਠ ਇਲਾਕੇ 'ਚ ਨੋਟਾਂ ਦੀ ਅਦਲਾ-ਬਦਲੀ ਦੌਰਾਨ ਇਹ ਗ੍ਰਿਫਤਾਰੀਆਂ ਹੋਈਆਂ। ਇਹ ਕਾਰਵਾਈ ਪੁਲਿਸ ਨੂੰ ਪਹਿਲਾਂ ਤੋਂ ਮਿਲੀ ਇੱਕ ਸੂਚਨਾ ਦੇ ਆਧਾਰ 'ਤੇ ਕੀਤੀ ਗਈ।


ਪੁਲਿਸ ਇਸ ਜਾਂਚ 'ਚ ਜੁਟੀ ਹੈ ਕਿ ਨੋਟਾਂ ਦੀ ਅਦਲਾ ਬਦਲੀ ਕਿਸ ਨਾਲ ਕੀਤੀ ਜਾਣੀ ਸੀ।