ਰਾਜ ਬੱਬਰ ਦੇ ਸਹਿਯੋਗੀ ਤੇ ਯੂਪੀ ਕਾਂਗਰਸ ਦੇ ਸੰਗਠਨ ਮੰਤਰੀ ਨਰੇਂਦਰ ਰਾਠੀ ਨੇ ‘ਏਬੀਪੀ ਨਿਊਜ਼’ ਨੂੰ ਦੱਸਿਆ ਕਿ ਸਪਨਾ ਨੇ 23 ਮਾਰਚ ਦੀ ਸ਼ਾਮ ਨੂੰ ਆਪਣੀ ਭੈਣ ਨਾਲ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਪਰ ਹੁਣ ਸਪਨਾ ਨੇ ਪਲਟਦਿਆਂ ‘ਨੋ ਕੁਮੈਂਟਸ’ ਆਖ ਦਿੱਤਾ ਹੈ।
ਸਪਨਾ ਨੇ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦਾ ਫਾਰਮ ਭਰ ਕੇ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ। ਕਾਂਗਰਸ ਲੀਡਰ ਨਰੇਂਦਰ ਰਾਠੀ ਨੇ ਸਪਨਾ ਨੂੰ ਕਾਂਗਰਸ ਜੁਆਇਨ ਕਰਵਾਈ ਸੀ। ਪਰ ਅੱਜ ਉਸ ਨੇ ਰਾਜ ਬੱਬਰ ਨਾਲ ਮਿਲਣ ਦੀ ਖ਼ਬਰ ਤੋਂ ਵੀ ਇਨਕਾਰ ਕਰ ਦਿੱਤਾ ਹੈ। ਹਾਲੇ ਤਕ ਇਹ ਪਤਾ ਨਹੀਂ ਲੱਗਾ ਕਿ ਉਸ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੀ ਗੱਲ ਤੋਂ ਇਨਕਾਰ ਕਿਉਂ ਕੀਤਾ ਹੈ।
ਅੱਜ ਸਪਨਾ ਨੇ ਖਬਰਾਂ ਵਿੱਚ ਉਸ ਦੇ ਕਾਂਗਰਸ ’ਚ ਸ਼ਾਮਲ ਹੋਣ ਦਾ ਦਾਅਵਾ ਕਰਨ ਵਾਲੀਆਂ ਸਾਰੀਆਂ ਤਸਵੀਰਾਂ ਨੂੰ ਪੁਰਾਣੀਆਂ ਤਸਵੀਰਾਂ ਦੱਸਿਆ। ਉਸ ਨੇ ਇਹ ਵੀ ਕਿਹਾ ਕਿ ਉਹ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦਾ ਪ੍ਰਚਾਰ ਨਹੀਂ ਕਰੇਗੀ। ਉਸ ਨੇ ਕਿਹਾ ਕਿ ਉਹ ਆਪਣੇ ਕੰਮ ਵਿੱਚ ਬੇਹੱਦ ਮਸਰੂਫ ਹੈ। ਇਸ ਲਈ ਹਾਲੇ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏਗੀ।