Satyendar Jain Reaction: ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਦਿੱਲੀ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ (satyendar jain ) ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਬਾਅਦ ਸ਼ਨੀਵਾਰ ਨੂੰ ਸਤੇਂਦਰ ਜੈਨ ਨੇ ਕਿਹਾ ਕਿ ਜੇ ਲੋਕਤੰਤਰ ਨਾ ਹੁੰਦਾ ਤਾਂ ਕੇਂਦਰ ਸਰਕਾਰ ਹੁਣ ਤੱਕ ਮੈਨੂੰ ਫਾਂਸੀ 'ਤੇ ਲਟਕਾ ਦਿੰਦੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇ ਅਸੀਂ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਜੇਲ੍ਹ ਜਾਣਾ ਪਵੇਗਾ। ਜੇਲ ਜਾਣ ਤੋਂ ਬਾਅਦ ਸਾਡੇ ਕਈ ਨੇਤਾ ਹਮੇਸ਼ਾ ਸੋਚਦੇ ਰਹੇ ਕਿ ਉਹ ਸਾਨੂੰ ਕਿਉਂ ਤੋੜਨਾ ਚਾਹੁੰਦੇ ਹਨ। ਅਸੀਂ ਇਸ ਬਾਰੇ ਬਹੁਤ ਸੋਚਿਆ ਅਤੇ ਅਸੀਂ ਇਸ ਨਤੀਜੇ 'ਤੇ ਪਹੁੰਚੇ ਕਿ ਉਹ ਸਿਰਫ ਸਾਨੂੰ ਤੇ ਸਾਡੇ ਦੁਆਰਾ ਲਿਆਂਦੇ ਗਏ ਬਦਲਾਅ ਨੂੰ ਰੋਕਣਾ ਚਾਹੁੰਦੇ ਹਨ।
‘ਆਪ’ ਆਗੂ ਸਤਿੰਦਰ ਜੈਨ ਨੇ ਕਿਹਾ ਕਿ ਉਹ ਕਿਸੇ ਵੀ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਤੋੜਨਾ ਚਾਹੁੰਦੇ ਹਨ। ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਿ ਪੜ੍ਹੇ ਲਿਖੇ ਲੋਕ ਅੱਗੇ ਨਾ ਆਉਣ। ਇਹ ਸਭ ਸਾਨੂੰ ਸਾਰਿਆਂ ਨੂੰ ਡਰਾਉਣ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੈਂ ਹੀ ਅਜਿਹਾ ਵਿਅਕਤੀ ਹਾਂ, ਜਿਸ ਨੇ ਚੋਣ ਲੜਨ ਤੋਂ ਪਹਿਲਾਂ ਆਪਣੇ ਸਾਰੇ ਕਾਰੋਬਾਰ ਬੰਦ ਕਰ ਦਿੱਤੇ ਸਨ। ਮੈਂ ਸਭ ਕੁਝ ਛੱਡ ਦਿੱਤਾ ਸੀ। ਜੈਨ ਨੇ ਕਿਹਾ ਕਿ ਇਸ ਦੇਸ਼ ਵਿੱਚ ਅਜਿਹੇ ਵਿਧਾਇਕ ਤੇ ਸੰਸਦ ਮੈਂਬਰ ਹਨ ਜੋ ਅਜੇ ਵੀ ਕਾਰੋਬਾਰ ਕਰਦੇ ਹਨ।
ਸਤੇਂਦਰ ਜੈਨ ਨੇ ਕਿਹਾ ਕਿ ਈਡੀ ਨੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਵਿੱਚ ਸੱਤ ਸਾਲ ਤੋਂ ਵੱਧ ਸਮਾਂ ਲਗਾਇਆ ਹੈ। ਅਜੇ ਜਾਂਚ ਚੱਲ ਰਹੀ ਹੈ, ਇਹ ਖਤਮ ਨਹੀਂ ਹੋਈ। ਉਨ੍ਹਾਂ ਕਿਹਾ ਕਿ ਈਡੀ ਨੇ ਸਿਰਫ਼ ਮੈਨੂੰ ਗ੍ਰਿਫ਼ਤਾਰ ਕਰਨਾ ਸੀ। ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਕਈ ਮਹੀਨਿਆਂ ਤੱਕ ਇਕਾਂਤ ਕੈਦ ਵਿਚ ਰੱਖਿਆ ਗਿਆ ਸੀ। ਸਾਨੂੰ ਤੋੜਨ ਦੀ ਹਰ ਕੋਸ਼ਿਸ਼ ਕੀਤੀ ਗਈ।
ਜੇਲ੍ਹ ਵਿੱਚੋਂ ਸੀਸੀਟੀਵੀ ਫੁਟੇਜ ਨੂੰ ਵੱਡੇ ਪੱਧਰ ’ਤੇ ਫੈਲਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਮੈਂ ਜੇਲ੍ਹ ਗਿਆ ਤਾਂ ਇੱਕ ਸਾਲ ਤੱਕ ਖਾਣਾ ਨਹੀਂ ਖਾਧਾ। ਭਾਜਪਾ ਨੇ ਜੇਲ੍ਹ ਵਿੱਚ ਮੇਰੇ ਚੰਗੇ ਸਮੇਂ ਬਾਰੇ ਬਹੁਤ ਰੌਲਾ ਪਾਇਆ ਸੀ, ਪਰ ਉਹ ਸਹੂਲਤਾਂ ਜੇਲ੍ਹ ਵਿੱਚ ਸਾਰੇ ਕੈਦੀਆਂ ਨੂੰ ਉਪਲਬਧ ਸਨ। ਸਤੇਂਦਰ ਜੈਨ ਨੇ ਕਿਹਾ ਕਿ ਜੇਲ 'ਚ ਉਸ ਦਾ 40 ਕਿਲੋ ਵਜ਼ਨ ਘਟਿਆ ਹੈ, ਪਰ ਉਹ ਲੋਕਾਂ ਨੂੰ ਕਦੇ ਨਹੀਂ ਦਿਖਾਉਣਗੇ। ਮੈਂ ਲਗਭਗ ਮਰ ਗਿਆ ਸੀ।