DELHI NEWS: ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ AAP ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਛਾਈ ਪਈ ਹੈ। ਉਨ੍ਹਾਂ ਜੇਲ੍ਹ ਦੇ ਬਾਹਰ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਆਗੂ ਬਾਹਰ ਆ ਗਏ ਹਨ। ਸਾਰਾ ਕੰਮ ਪੂਰਾ ਕਰਕੇ ਦਿਖਾਵਾਂਗੇ। ਅਰਵਿੰਦ ਕੇਜਰੀਵਾਲ ਨੇ ਯਮੁਨਾ ਨਦੀ ਨੂੰ ਸਾਫ਼ ਕਰਨ ਦਾ ਵਾਅਦਾ ਕੀਤਾ ਸੀ।


ਹੋਰ ਪੜ੍ਹੋ : ਰਵਨੀਤ ਸਿੰਘ ਬਿੱਟੂ ਕੰਗਨਾ ਰਣੌਤ ਦੀ ਫਿਲਮ Emergency ਦੇ ਹੱਕ 'ਚ ਆਏ, ਆਖੀ ਇਹ ਵੱਡੀ ਗੱਲ



ਸਤੇਂਦਰ ਜੈਨ ਨੇ ਕਿਹਾ, "ਅਰਵਿੰਦ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਅੱਗ ਦਾ ਦਰਿਆ ਹੈ ਤਾਂ ਤੁਹਾਨੂੰ ਜੇਲ੍ਹ ਜਾਣਾ ਪਵੇਗਾ। ਅੱਜ ਇਸ ਦੇਸ਼ ਦੇ ਆਮ ਆਦਮੀ ਨੇ ਇੱਕ ਜਨਤਕ ਪਾਰਟੀ ਬਣਾਈ ਹੈ। ਇਹ ਦੇਸ਼ ਬਾਰੇ ਸੋਚਣ ਲਈ ਬਣਾਈ ਗਈ। ਮਨੀਸ਼ ਸਿਸੋਦੀਆ ਨੇ ਸਕੂਲ ਬਣਵਾ ਦਿੱਤੇ ਤਾਂ ਹੋਰ ਦੂਜੇ ਨੇਤਾਵਾਂ ਨੂੰ ਕੌਣ ਪੁੱਛੇਗਾ? ਮੈਂ ਜੇਕਰ ਯਮੁਨਾ ਦੀ ਸਫਾਈ ਕਰਾ ਦਿੱਤੀ ਤਾਂ ਉਨ੍ਹਾਂ ਨੂੰ ਕੌਣ ਪੁੱਛੇਗਾ?


ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, "ਚਿੰਤਾ ਨਾ ਕਰੋ।" ਅਰਵਿੰਦ ਕੇਜਰੀਵਾਲ ਜੀ ਸਾਹਮਣੇ ਆ ਗਏ ਹਨ। ਮਨੀਸ਼ ਜੀ ਪਹਿਲਾਂ ਹੀ ਬਾਹਰ ਆ ਚੁੱਕੇ ਹਨ। ਸੰਜੇ ਸਿੰਘ ਬਾਹਰ ਹਨ। ਮੈਂ ਵੀ ਬਾਹਰ ਆ ਗਿਆ ਹਾਂ। ਮੈਂ ਬਚਿਆ ਹੋਇਆ ਸਾਰਾ ਕੰਮ ਪੂਰਾ ਕਰ ਦਿਆਂਗਾ।"



ਸੀਐਮ ਆਤਿਸ਼ੀ ਤੋਂ ਲੈ ਕੇ ਇਹ ਨੇਤਾ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ


ਸੀਐਮ ਆਤਿਸ਼ੀ, ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਅਤੇ ਸੰਸਦ ਮੈਂਬਰ ਸੰਜੇ ਸਿੰਘ ਵੀ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ। ਜੇਲ੍ਹ ਦੇ ਗੇਟ ਦੇ ਬਾਹਰ ਇਹ ਤਿੰਨੇ ਹੀ ਉਡੀਕ ਕਰ ਕਹੇ ਸਨ। ਬਾਹਰ ਨਿਕਲਦੇ ਹੀ ਉਨ੍ਹਾਂ ਨੇ ਮਨੀਸ਼ ਸਿਸੋਦੀਆ ਨੂੰ ਜੱਫੀ ਪਾ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਸੰਜੇ ਸਿੰਘ ਨੂੰ ਗਲੇ ਵੀ ਲਗਾਇਆ ਅਤੇ ਸੀਐਮ ਆਤਿਸ਼ੀ ਨੂੰ ਵਧਾਈ ਦਿੱਤੀ। ਸਤੇਂਦਰ ਜੈਨ ਦੇ ਸਮਰਥਕ ਜੇਲ੍ਹ ਦੇ ਬਾਹਰ ਉਨ੍ਹਾਂ ਲਈ ਨਾਅਰੇਬਾਜ਼ੀ ਕਰਦੇ ਨਜ਼ਰ ਆਏ।


ਹੋਰ ਪੜ੍ਹੋ : ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਮਿਲੀ ਜ਼ਮਾਨਤ, ਅਦਾਲਤ 'ਚ ਭਾਵੁਕ ਹੋਈ ਪਤਨੀ, ਭਾਰਤ ਤੋਂ ਬਾਹਰ ਯਾਤਰਾ ਕਰਨ 'ਤੇ ਲੱਗੀ ਪਾਬੰਦੀ