ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਨੇ ਕਲਰਕ ਦੇ 8,653 ਅਹੁਦਿਆਂ ਦੀ ਨੌਕਰੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ‘ਤੇ ਭਰਤੀ ਲਈ ਬਿਨੈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਕੈਂਡੀਡੇਟ ਐਸਬੀਆਈ ਦੀ ਅਧਿਕਾਰਿਤ ਵੈੱਬਸਾਈਟ- sbi.co.in/careers. ‘ਤੇ ਜਾ ਕੇ 3 ਮਈ ਤਕ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਦੇ ਲਈ ਕੈਂਡੀਡੇਟ ਦਾ ਕਿਸੇ ਵੀ ਵਿਸ਼ੇ ‘ਚ ਗ੍ਰੇਜੂਏਟ ਹੋਣਾ ਜ਼ਰੂਰੀ ਹੈ। ਗ੍ਰੇਜੂਏਸ਼ਨ ਆਖਰੀ ਸਾਲ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ। ਅਜਿਹੇ ‘ਚ ਵਿਦਿਆਰਥੀਆਂ ਨੂੰ 31 ਅਗਸਤ ਤੋਂ ਪਹਿਲਾਂ ਪਾਸ ਹੋਣ ਦਾ ਪ੍ਰਮਾਣ ਪੱਤਰ ਪੇਸ਼ ਕਰਨਾ ਜ਼ਰੂਰੀ ਹੈ।

ਇੱਕ ਅਪਰੈਲ 2019 ਤਕ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ 20 ਤੋਂ 28 ਸਾਲ ਵਿੱਚ ਹੈ ਉਹ ਇਨ੍ਹਾਂ ਅਹੁਦਿਆਂ ‘ਤੇ ਬਿਨੈ ਕਰ ਸਕਦੇ ਹਨ। ਰਾਖਵਾਂਕਰਨ ਦੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ।

ਬਿਨੈ ਕਰਨ ਵਾਲੇ ਵਿਦਿਆਰਥੀਆਂ ਦਾ ਸਭ ਤੋਂ ਪਹਿਲਾਂ ਆਨਲਾਈਨ ਪ੍ਰੀ-ਐਗਜ਼ਾਮ ਲਿਆ ਜਾਵੇਗਾ। ਇਸ ‘ਚ ਕਾਮਯਾਬ ਹੋਣ ਵਾਲੇ ਮੇਨਸ ਦੀ ਆਨਲਾਈ ਪ੍ਰੀਖਿਆ ਦੇਣਗੇ। ਵਿਦਿਆਰਥੀਆਂ ਨੂੰ ਇੱਕ ਲੋਕਲ ਲੈਂਗੂਏਜ ਟੈਸਟ ਵੀ ਪਾਸ ਕਰਨਾ ਹੋਵੇਗਾ। ਜੇਕਰ ਕਿਸੇ ਵਿਦਿਆਰਥੀ ਨੇ ਸਥਾਨਕ ਭਾਸ਼ਾ 10ਵੀਂ ਅਤੇ 12ਵੀਂ ‘ਚ ਕੀਤੀ ਹੈ ਤਾਂ ਉਨ੍ਹਾਂ ਨੂੰ ਇਸ ਟੈਸਟ ‘ਚ ਛੋਟ ਦਿੱਤੀ ਜਾਵੇਗੀ।

ਹੁਣ ਜਾਣੋ ਬਿਨੈ ਕਰਨ ਦਾ ਤਰੀਕਾ:

ਸਭ ਤੋਂ ਪਹਿਲਾਂ ਐਸਬੀਆਈ ਦੀ ਆਧਿਕਾਰੀਤ ਵੈੱਬਸਾਈਟ   https://www.sbi.co.in/careers/   ‘ਤੇ ਜਾਓ।

ਇੱਥੇ ਅਪਲਾਈ ਆਨਲਾਈਨ ‘ਤੇ ਕਲਿੱਕ ਕਰੋ।

ਇੱਥੇ ਖੁਦ ਨੂੰ ਰਜਿਸਟਰ ਕਰੋ ਅਤੇ ਇਸ ਤੋਂ ਬਾਅਦ ਲੌਗ ਇਨ ਕਰੋ।

ਫਾਰਮ ਫਿਲ ਕਰਨ ਤੋਂ ਬਾਅਦ ਪੇਮੈਂਟ ਕਰੋ।

ਇਸ ਤੋਂ ਬਾਅਦ ਕਨਫਰਮੇਸ਼ਨ ਪੇਜ਼ ਦਾ ਪ੍ਰਿੰਟ ਆਊਟ ਕੱਢ ਲਓ।

ਅਪਲਾਈ ਕਰਨ ਦੀ ਫੀਸ:

ਜਨਰਲ/ਓਬੀਸੀ/ਈਡਬੱਲੂਐਸ- 750 ਰੁਪਏ

ਐਸਸੀ/ਪੀਡਬਲੂਡੀ/ਐਕਸਐਸ- 125 ਰੁਪਏ