ਨਵੀਂ ਦਿੱਲੀ: ਭਾਰਤੀ ਸਟੇਟ ਬੈਂਕ ਨੇ ਘਰ ਬਣਾਉਣ ਲਈ ਕਰਜ਼ਾ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਐਸਬੀਆਈ ਤੋਂ ਹੋਮ ਲੋਨ ਲੈ ਕੇ ਘਰ ਪਾਉਣਾ ਸਸਤਾ ਹੋ ਗਿਆ ਹੈ, ਕਿਉਂਕਿ ਬੈਂਕ ਨੇ ਵਿਆਜ ਦਰਾਂ ਵਿੱਚ 0.20 ਫ਼ੀਸਦ ਦੀ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ ਹੈ।
ਹੁਣ ਪਹਿਲੀ ਸਤੰਬਰ ਤੋਂ ਐਸਬੀਆਈ ਦੇ ਹੋਮ ਲੋਨ 'ਤੇ ਵਿਆਜ਼ ਦਰ 8.05% ਹੋਵੇਗੀ। ਆਰਬੀਆਈ ਨੇ ਅਗਸਤ ਵਿੱਚ ਹੀ ਰੈਪੋ ਰੇਟ ਘਟਾ ਕੇ 5.40 ਫ਼ੀਸਦ ਕਰ ਦਿੱਤਾ ਹੈ। ਇਸੇ ਰੈਪੋ ਰੇਟ ਦੇ ਆਧਾਰ 'ਤੇ ਆਰਬੀਆਈ ਹੋਰਨਾਂ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ।
ਐਸਬੀਆਈ ਰਿਟੇਲ ਦੇ ਪ੍ਰਬੰਧਕੀ ਨਿਰਦੇਸ਼ਕ ਪੀ.ਕੇ. ਗੁਪਤਾ ਨੇ ਕਿਹਾ ਕਿ ਆਟੋ ਲੋਨ ਦੀ ਮੰਗ ਘਟੀ ਹੈ ਪਰ ਸਰਕਾਰ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਮੰਗ ਵਧਾਉਣ ਲਈ ਕਦਮ ਚੁੱਕ ਰਹੀ ਹੈ। ਆਟੋ ਸੈਕਟਰ ਵਿੱਚ ਦੋ ਸਮੱਸਿਆਵਾਂ ਹਨ। ਇੱਕ ਆਟੋ ਲੋਨ ਦੀ ਮੰਗ ਦਾ ਘੱਟ ਹੋਣਾ ਅਤੇ ਦੂਜਾ ਡੀਲਰਜ਼ ਕੋਲ ਗੱਡੀਆਂ ਦਾ ਵਾਧੂ ਸਟਾਕ ਪਿਆ ਹੋਣਾ। ਉਨ੍ਹਾਂ ਕਿਹਾ ਕਿ ਅਸੀਂ ਡੀਲਰਜ਼ ਦੀ ਮਦਦ ਕਰਨ ਲਈ ਕਰਜ਼ ਵਾਪਸ ਕਰਨ ਲਈ ਵਧੇਰੇ ਸਮਾਂ ਦੇ ਰਹੇ ਹਾਂ।