ਐਸਬੀਆਈ ਯੂਜ਼ਰਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਵਨ ਟਾਈਮ ਪਾਸਵਰਡ ਨਾਲ ਜੁੜਿਆ ਇੱਕ ਮੈਸੇਜ ਵ੍ਹੱਟਸਐਪ ‘ਤੇ ਆ ਰਿਹਾ ਹੈ ਜਿਸ ਤੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਹੁਣ ਤੁਹਾਨੂੰ ਦੱਸਦੇ ਹਾਂ ਇਸ ਸਕੈਮ ਬਾਰੇ।
- ਸਕੈਮ ‘ਚ ਸਭ ਤੋਂ ਪਹਿਲਾਂ ਯੂਜ਼ਰਸ ਨੂੰ ਓਟੀਪੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਬਾਅਦ ਗਾਹਕਾਂ ਨੂੰ ਯਕੀਨ ਦੁਆ ਦਿੱਤਾ ਜਾਂਦਾ ਹੈ ਕਿ ਉਹ ਆਪਣਾ ਓਟੀਪੀ ਸ਼ੇਅਰ ਕਰ ਦੇਣ।
- ਕਈ ਵ੍ਹੱਟਸਐਪ ਮੈਸੇਜ ‘ਚ ਲਿੰਕ ਵੀ ਸ਼ਾਮਲ ਹੈ ਜਿਸ ‘ਤੇ ਕਲਿਕ ਹੋਣ ਤੋਂ ਬਾਅਦ ਤੁਹਾਡੇ ਫੋਨ ‘ਚ ਇੱਕ ਐਪ ਡਾਉਨਲੋਡ ਹੋ ਜਾਵੇਗਾ।
- ਇਸ ਐਪ ਦੀ ਮਦਦ ਨਾਲ ਤੁਹਾਡੇ ਫੋਨ ‘ਚ ਆਇਆ ਓਟੀਪੀ ਚੋਰੀ ਕੀਤਾ ਜਾ ਸਕਦਾ ਹੈ। ਇਹ ਸਕੈਮ ਦੂਜਾ ਹੈ।
- ਪਹਿਲੇ ਹਿੱਸੇ ‘ਚ ਇੱਕ ਵਿਅਕਤੀ ਬੈਂਕ ਅਧਿਕਾਰੀ ਬਣਕੇ ਗੱਲ ਕਰੇਗਾ ਜਿੱਥੇ ਤੁਹਾਨੂੰ ਡੈਬਿਟ ਤੇ ਕ੍ਰੈਡਿਟ ਕਾਰਡ ਨੂੰ ਅਪਡੇਟ ਕਰਵਾਉਣ ਨੂੰ ਕਿਹਾ ਜਾਵੇਗਾ।
- ਇਸ ਤੋਂ ਬਾਅਦ ਤੁਹਾਡੀ ਨਿੱਜੀ ਜਾਣਕਾਰੀ ਮੰਗੀ ਜਾਵੇਗੀ ਤਾਂ ਜੋ ਕਾਰਡ ਨੂੰ ਅਪਗ੍ਰੇਡ ਕੀਤਾ ਜਾ ਸਕੇ।
- ਇਸ ਤੋਂ ਬਾਅਦ ਅਧਿਕਾਰੀ ਕਹੇਗਾ ਕਿ ਤੁਹਾਡੇ ਫੋਨ ‘ਤੇ ਇੱਕ ਮੈਸੇਜ ਆਵੇਗਾ ਜਿਸ ਨਾਲ ਤੁਸੀਂ ਕਾਰਡ ਅਪਗ੍ਰੇਡ ਕਰਨਾ ਹੈ।
- ਇਸ ਤੋਂ ਬਾਅਦ ਤੁਹਾਨੂੰ ਲਿੰਕ ਖੋਲ੍ਹਣ ਤੇ ਕੰਫਰਮ ਕਰਨ ਨੂੰ ਕਿਹਾ ਜਾਵੇਗਾ ਜੋ ਉਸ ਮੈਸੇਜ ‘ਚ ਹੋਵੇਗਾ।
- ਜਿਵੇਂ ਤੁਸੀਂ ਲਿੰਕ ਕਲਿਕ ਕਰੋਗੇ ਫੋਨ ‘ਚ ਇੱਕ ਐਪ ਡਾਉਨਲੋਡ ਹੋ ਜਾਵੇਗੀ ਤੇ ਫੇਰ ਤੁਹਾਨੂੰ ਓਟੀਪੀ ਉਸ ਅਧਿਕਾਰੀ ਕੋਲ ਜਾਣਾ ਸ਼ੁਰੂ ਹੋ ਜਾਵੇਗਾ।
- ਇਸ ਤੋਂ ਬਾਅਦ ਤੁਹਾਡੇ ਕਾਰਡ ਤੋਂ ਟ੍ਰਾਂਜੈਕਸ਼ਨ ਹੋ ਸਕਦੇ ਹਨ ਜਿਸ ਨਾਲ ਤੁਹਡਾ ਖਾਤਾ ਚੰਦ ਮਿੰਟਾਂ ‘ਚ ਖਾਲੀ ਹੋ ਸਕਦਾ ਹੈ।
- ਜੇਕਰ ਤੁਹਾਡੇ ਨਾਲ ਅਜਿਹਾ ਕੋਈ ਫਰੌਡ ਹੁੰਦਾ ਹੈ ਤਾਂ ਤਿੰਨ ਦਿਨਾਂ ‘ਚ ਇਸ ਦੀ ਰਿਪੋਰਟ ਕਰਵਾਓ।
- ਰਿਪੋਰਟ ਕਰਨ ਦੇ ਲਈ ਤੁਸੀਂ 1800111109 ‘ਤੇ ਫੋਨ ਕਰ ਸਾਰੀ ਜਾਣਕਾਰੀ ਦੇ ਸਕਦੇ ਹੋ।
- ਤੁਸੀਂ ਐਸਐਮਐਸ ਵੀ ਲਿਖ ਸਕਦੇ ਹੋ ਜਿਸ ’ਚ ਤੁਹਾਨੂੰ ਪ੍ਰੋਬਲਮ ਲਿੱਖੇ 9212500888 ‘ਤੇ ਸੈਂਡ ਕਰਨਾ ਹੈ।
- ਜੇਕਰ ਤੁਹਾਡੇ ਨਾਲ ਸੱਚ ‘ਚ ਕੋਈ ਫਰੋਡ ਹੋਇਆ ਹੈ ਤਾਂ ਐਸਬੀਆਈ ਤੁਹਾਨੂੰ ਸਾਰੀ ਰਕਮ ਦਵੇਗਾ।
- ਜੇਕਰ ਤੁਹਾਡ ਗਲਤੀ ਨਾਲ ਫਰੌਡ ਹੋਇਆ ਹੈ ਤਾਂ ਬੈਂਕ ਤੁਹਾਨੂੰ ਕੁਝ ਰਿਫੰਡ ਨਹੀਂ ਕਰੇਗਾ।