ਨਵੀਂ ਦਿੱਲੀ: ਪਾਕਿਸਤਾਨ ‘ਚ ਪਲ ਰਹੇ ਅੱਤਵਾਦੀ ਲੀਡਰ ਮਸੂਦ ਅਜ਼ਹਰ ਨੂੰ ਅੱਤਵਾਦੀ ਕਰਾਰ ਦੇਣ ਦਾ ਅੱਜ ਆਖਿਰੀ ਦਿਨ ਹੈ। ਇਸ ‘ਤੇ ਫੈਸਲਾ ਅੱਜ ਸ਼ਾਮ ਤਕ ਆ ਜਾਵੇਗਾ। ਅੱਜ ਸ਼ਾਮ ਸੁਰੱਖਿਆ ਕੌਂਸਲ ਦਾ ਕੋਈ ਵੀ ਮੈਂਬਰ ਮਸੂਦ ਦੇ ਨਾਂਅ ‘ਤੇ ਇਤਰਾਜ਼ ਨਹੀਂ ਜਤਾਉਂਦਾ ਤਾਂ ਮਸੂਦ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦੀ ਪ੍ਰਕਿਰੀਆ ਸ਼ੁਰੂ ਹੋ ਜਾਵੇਗੀ।
ਪੁਲਵਾਮਾ ਹਮਲੇ ਤੋਂ ਬਾਅਦ ਫ੍ਰਾਂਸ, ਬ੍ਰਿਟੇਨ ਅਤੇ ਅਮਰੀਕਾ ਨੇ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨ ਕਰਨ ਦਾ ਪ੍ਰਸਤਾਵ ਰੱਖਿਆ ਸੀ। ਇਸ ‘ਚ ਹੁਣ ਤਕ ਚੀਨ ਨੇ ਵੀ ਕੋਈ ਇਤਰਾਜ਼ ਨਹੀਂ ਜਤਾਇਆ। ਪਰ ਇਸ ਤੋਂ ਪਹਿਲਾਂ ਉਹ ਕਈ ਵਾਰ ਵੀਟੋ ਪਾਵਰ ਦਾ ਇਸਤੇਮਾਲ ਕਰ ਸਮੂਦ ਨੂੰ ਬਚਾ ਚੁੱਕਿਆ ਹੈ।
ਅਮਰੀਕੀ ਵਿਦੇਸ਼ ਵਿਭਾਗ ਬੁਲਾਰੇ ਰਾਬਰਟ ਪਾਲਡੀਨੋ ਦਾ ਕਹਿਣਾ ਹੈ ਕਿ ਜੈਸ਼-ਏ-ਮੋਹਮੰਦ ਇੱਕ ਅੱਤਵਾਦੀ ਸੰਗਠਨ ਹੈ ਅਤੇ ਉਸ ਦਾ ਮੋਢੀ ਮਸੂਦ ਅਜਹਰ ਯੂਐਨ ਅੱਤਵਾਦੀਆਂ ਦੀ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਅਜਿਹੇ ‘ਚ ਅਮਰੀਕਾ ਤੈਅ ਕਰਏਗਾ ਕਿ ਯੂਐਨ ਦੇ ਅੱਤਵਾਦੀਆਂ ਦੀ ਸੂਚੀ ਅਪਡੇਟ ਹੋਵੇ।