ਨਵੀਂ ਦਿੱਲੀ: ਰਾਜਨੀਤੀ ‘ਚ ਆਉਣ ਤੋਂ ਕਰੀਬ ਇੱਕ ਮਹੀਨੇ ਬਾਅਦ ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਅਤੇ ਹਿੰਸਾ ਨੂੰ ਲੈ ਕੇ ਮਹਾਤਮਾ ਗਾਂਧੀ ਵੱਲੋਂ ਕਿਹਾ ਇੱਕ ਕਥਨ ਟਵੀਟ ਕੀਤਾ।

ਪ੍ਰਿੰਅਕਾ ਨੂੰ 25 ਜਨਵਰੀ ਨੂੰ ਕਾਂਗਰਸ ਪਾਰਟੀ ਦਾ ਮੁੱਖ ਸਕਤੱਰ ਨਿਉਕਤ ਕੀਤਾ ਗਿਆ ਸੀ ਜਿਸ ਤੋਂ ਕੁਝ ਦਿਨ ਬਾਅਦ 11 ਫਰਵਰੀ ਨੂੰ ਉਸ ਨੇ ਟਵਿਟਰ ਦੀ ਦੁਨੀਆ ‘ਚ ਐਂਟਰੀ ਕੀਤੀ ਸੀ। ਇਸ ਦੇ ਨਾਲ ਹੀ ਦੱਤ ਦਈਏ ਕਿ ਪ੍ਰਿਅੰਕਾ ਨੂੰ ਟਵਿਟਰ ‘ਤੇ 2 ਲੱਖ 33 ਹਜ਼ਾਰ ਲੋਕ ਫੋਲੋ ਕਰਦੇ ਹਨ ਜਦੋਕਿ ਅਜੇ ਤਕ ਪ੍ਰਿਅੰਕਾ ਨੇ ਮਹਿਜ਼ ਸੱਤ ਲੋਕਾਂ ਨੂੰ ਫੋਲੋ ਕੀਤਾ ਹੈ।


ਪ੍ਰਿਅੰਕਾ ਫੇਸਬੁਕ ਅਤੇ ਟਵਿਟਰ ‘ਤੇ ਟ੍ਰੈਂਡ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਪ੍ਰਿਅੰਕਾ ਗੁਜਰਾਤ ‘ਚ ਸੀ। ਜਿੱਥੇ ਉਸ ਨੇ ਪਹਿਲੀ ਵਾਰ ਭਾਸ਼ਣ ਦਿੱਤਾ ਅਤੇ ਮੋਦੀ ‘ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਪ੍ਰਿਅੰਕਾ ਨੇ ਮੋਦੀ ਨੂੰ ਸਵਾਲਾਂ ਦੀ ਕਚਿਹਰੀ ‘ਚ ਖੜ੍ਹਾ ਕਰ ਦਿੱਤਾ। ਆਪਣੇ ਭਾਸ਼ਣ ‘ਚ ਪ੍ਰਿਅੰਕਾ ਨੇ ਜਨਤਾ ਨੂੰ ਕਿਹਾ ਕਿ ਆਪਣੀ ਜਾਗਰੂਕਤਾ ਤੋਂ ਵੱਡੀ ਕੋਈ ਦੇਸ਼ਭਗਤੀ ਨਹੀਂ।