ਚੰਡੀਗੜ੍ਹ: ਦੇਸ਼ ਦੇ ਸਭ ਤੋਂ ਵੱਡੇ ਬੈਂਕ ‘ਸਟੇਟ ਬੈਂਕ ਆਫ ਇੰਡੀਆ’ ਨੇ ਆਪਣੇ ਗਾਹਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇ ਉਨ੍ਹਾਂ 30 ਨਵੰਬਰ ਤੋਂ ਪਹਿਲਾਂ ਆਪਣਾ ਮੋਬਾਈਲ ਫੋਨ ਬੈਂਕ ਖ਼ਾਤੇ ਨਾਲ ਲਿੰਕ ਨਾ ਕੀਤਾ ਤਾਂ ਪਹਿਲੀ ਦਸੰਬਰ ਤੋਂ ਉਨ੍ਹਾਂ ਦੀ ਇੰਟਰਨੈੱਟ ਬੈਂਕਿੰਗ ਸੇਵਾ ਬਲਾਕ ਕਰ ਦਿੱਤਾ ਜਾਏਗੀ।

ਮੋਬਾਈਲ ਖ਼ਾਤੇ ਨਾਲ ਲਿੰਕ ਜਾਂ ਨਹੀਂ?

ਇਹ ਪਤਾ ਕਰਨ ਲਈ ਕਿ ਮੋਬਾਈਲ ਫੋਨ ਬੈਂਕ ਖ਼ਾਤੇ ਨਾਲ ਲਿੰਕ ਹੈ ਜਾਂ ਨਹੀਂ, ਸਭ ਤੋਂ ਪਹਿਲਾਂ ਆਪਣਾ ਇੰਟਰਨੈੱਟ ਬੈਂਕਿੰਗ ਖ਼ਾਤਾ ਲੌਗ ਇਨ ਕਰੋ। ‘ਮਾਈ ਅਕਾਊਂਟ’ ਤੋਂ ‘ਪ੍ਰੋਫਾਈਲ’ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣੀ ‘ਪਰਸਨਲ ਡਿਟੇਲ’ ਚੈਕ ਕਰੋ।

ਇੱਥੇ ਤੁਸੀਂ ਆਪਣੇ ਖ਼ਾਤੇ ਨਾਲ ਸਬੰਧਿਤ ਸਾਰੀ ਜਾਣਕਾਰੀ ਜਿਵੇਂ ਨਾਂ, ਈਮੇਲ, ਮੋਬਾਈਲ ਨੰਬਰ ਆਦਿ ਵੇਖ ਸਕਦੇ ਹੋ। ਜੇ ਮੋਬਾਈਲ ਨੰਬਰ ਬੈਂਕ ਖ਼ਾਤੇ ਨਾਲ ਜੁੜਿਆ ਹੋਇਆ ਹੈ ਤਾਂ ਇਹ (99xxxx) ਵਾਂਖ ਦਿਖਾਈ ਦਏਗਾ, ਜੇ ਮੋਬਾਈਲ ਨੰਬਰ ਲਿੰਕ ਨਹੀਂ ਹੋਇਆ ਤਾਂ ਇਹ ਸਥਾਨ ਖ਼ਾਲੀ ਦਿੱਸੇਗਾ।