ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਯਾਨੀ ਭਾਰਤੀ ਸਟੇਟ ਬੈਂਕ (SBI) ਦੇ ਗਾਹਕਾਂ ਲਈ ਚੰਗੀ ਖ਼ਬਰ ਹੈ। ਐਸਬੀਆਈ ਨੇ ਹੁਣ RTGS, NEFT ਅਤੇ IMPS 'ਤੇ ਵਾਧੂ ਪੈਸੇ ਵਸੂਲਣੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਹੁਣ ਭਾਰਤੀ ਸਟੇਟ ਬੈਂਕ ਨੇ ਉਕਤ ਸੇਵਾਵਾਂ ਲਈ ਤੁਹਾਨੂੰ ਕੋਈ ਵਾਧੂ ਪੈਸਾ ਚਾਰਜ ਨਹੀਂ ਦੇਣਾ ਪਵੇਗਾ। ਬੈਂਕ ਨੇ ਐਲਾਨ ਕੀਤਾ ਹੈ ਕਿ ਕਿ YONO ਐਪ ਜ਼ਰੀਏ NEFT ਤੇ RTGS ਲੈਣ-ਦੇਣ ਨਾਲ ਹੀ ਇੰਟਰਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਲਈ ਚਾਰਜ ਪਹਿਲੀ ਜੁਲਾਈ 2019 ਤੋਂ ਹੀ ਸਮਾਪਤ ਕਰ ਦਿੱਤਾ ਗਿਆ ਹੈ। IMPS ਦੇ ਚਾਰਜ ਇਨ੍ਹਾਂ ਸਾਰੇ ਪਲੇਟਫਾਰਮ ਲਈ ਪਹਿਲੀ ਅਗਸਤ 2019 ਤੋਂ ਖ਼ਤਮ ਹੋ ਜਾਣਗੇ।
ਬੈਂਕ ਦਾ ਮੰਨਣਾ ਹੈ ਕਿ ਐਨਈਐਫਟੀ, ਆਈਐਮਪੀਐਸ ਅਤੇ ਆਰਟੀਜੀਐਸ ਟ੍ਰਾਂਜ਼ੈਕਸ਼ਨ 'ਤੇ ਵਾਧੂ ਚਾਰਜ ਖ਼ਤਮ ਕਰਨ ਨਾਲ ਡਿਜੀਟਲ ਲੈਣ-ਦੇਣ ਵਿੱਚ ਵਾਧਾ ਹੋਵੇਗਾ ਅਤੇ ਬੈਂਕ ਨਾਲ ਵਧੇਰੇ ਗਾਹਕ ਜੁੜਨਗੇ। ਇਸ ਤੋਂ ਇਲਾਵਾ ਬੈਂਕ ਨੇ ਬ੍ਰਾਂਚ ਨੈੱਟਵਰਕ ਰਾਹੀਂ ਉਕਤ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਗਾਹਕਾਂ ਲਈ ਵਾਧੂ ਚਾਰਜ 20 ਫ਼ੀਸਟ ਤਕ ਘੱਟ ਕਰ ਦਿੱਤੇ ਹਨ।
NEFT, RTGS ਤੇ IMPS 'ਤੇ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੁਣ ਨਹੀਂ ਵਸੂਲੇਗਾ ਵਾਧੂ ਚਾਰਜ
ਏਬੀਪੀ ਸਾਂਝਾ
Updated at:
12 Jul 2019 05:27 PM (IST)
ਬੈਂਕ ਦਾ ਮੰਨਣਾ ਹੈ ਕਿ ਐਨਈਐਫਟੀ, ਆਈਐਮਪੀਐਸ ਅਤੇ ਆਰਟੀਜੀਐਸ ਟ੍ਰਾਂਜ਼ੈਕਸ਼ਨ 'ਤੇ ਵਾਧੂ ਚਾਰਜ ਖ਼ਤਮ ਕਰਨ ਨਾਲ ਡਿਜੀਟਲ ਲੈਣ-ਦੇਣ ਵਿੱਚ ਵਾਧਾ ਹੋਵੇਗਾ ਅਤੇ ਬੈਂਕ ਨਾਲ ਵਧੇਰੇ ਗਾਹਕ ਜੁੜਨਗੇ।
ਸੰਕੇਤਕ ਤਸਵੀਰ
- - - - - - - - - Advertisement - - - - - - - - -