ਮੁਜ਼ੱਫ਼ਰਨਗਰ : ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਦੇ ਇੱਕ ਸਕੂਲ ਵਿੱਚ ਜੁੱਤੀ ਪਾ ਕੇ ਸਕੂਲ ਨਾ ਆਉਣ 'ਤੇ ਤੀਸਰੀ ਜਮਾਤ ਦੇ ਇੱਕ ਵਿਦਿਆਰਥੀ ਨੂੰ ਉਸ ਦੇ ਅਧਿਆਪਕ ਨੇ ਕਥਿਤ ਤੌਰ 'ਤੇ ਸੈਂਡਲ ਦੀ ਮਾਲਾ ਪਾ ਕੇ ਪ੍ਰਤਾੜਿਤ ਕੀਤਾ।
ਵਿਦਿਆਰਥੀ ਦੇ ਪਿਤਾ ਵੀਰੇਂਦਰ ਸਿੰਘ ਨੇ ਪੁਲਿਸ ਵਿੱਚ ਇੱਕ ਸ਼ਿਕਾਇਤ ਦਰਜ਼ ਕਰਵਾਉਂਦੇ ਹੋਏ ਇਲਜ਼ਾਮ ਲਾਇਆ ਕਿ ਉਸ ਦਾ ਪੁੱਤਰ ਬੀਤੇ ਕਲ ਜ਼ਿਲੇ ਦੇ ਭਾਬਿਸਾ ਪਿੰਡ ਦੇ ਸਕੂਲ ਵਿੱਚ ਸੈਂਡਲ ਪਾ ਕੇ ਨਹੀਂ ਗਿਆ ਸੀ। ਸਕੂਲ ਦੇ ਅਧਿਆਪਕ ਨੇ ਜੁੱਤੀਆਂ ਪਾ ਕੇ ਨਾ ਆਉਣ ਦੇ ਲਈ ਉਸ ਨੂੰ ਸਜ਼ਾ ਦਿੱਤੀ ਅਤੇ ਉਸ ਦੇ ਗੱਲ ਵਿੱਚ ਸੈਂਡਲ ਦੀ ਮਾਲਾ ਪਾਈ।
ਕਾਂਧਲਾ ਪੁਲਿਸ ਥਾਣੇ ਦੇ ਪ੍ਰਭਾਰੀ ਅਨੁਰਾਧਾ ਸਿੰਘਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।