N Valarmathi Passes Away: ਚੰਦਰਯਾਨ 3 ਦੇ ਲਾਂਚ ਕਾਊਂਟਡਾਊਨ ਦੀ ਆਵਾਜ਼ ਦੇਣ ਵਾਲੇ ਇਸਰੋ ਦੇ ਵਿਗਿਆਨੀ ਐੱਨ ਵਲਾਰਮਥੀ ਦੀ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਗਿਆ ਸੀ। ਰਾਕੇਟ ਨੂੰ ਭੇਜਣ ਤੋਂ ਪਹਿਲਾਂ ਦੀ ਗਿਣਤੀ ਨੂੰ ਕਾਊਂਟਡਾਊਨ ਕਿਹਾ ਜਾਂਦਾ ਹੈ।



ਵਲਾਰਮਥੀ ਦਾ ਐਤਵਾਰ ਸ਼ਾਮ ਨੂੰ ਹੋਇਆ ਦੇਹਾਂਤ 



ਤਾਮਿਲਨਾਡੂ ਦੇ ਅਰਿਆਲੁਰ ਦੇ ਰਹਿਣ ਵਾਲੇ ਵਲਾਰਮਥੀ ਦਾ ਐਤਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ ਰਾਜਧਾਨੀ ਚੇਨਈ ਵਿੱਚ ਆਖਰੀ ਸਾਹ ਲਿਆ। ਚੰਦਰਯਾਨ 3, ਜੋ ਇਸ ਸਾਲ 23 ਅਗਸਤ ਨੂੰ ਚੰਨ ਦੇ ਉੱਤਰੀ ਧਰੁਵ 'ਤੇ ਉਤਰਿਆ ਸੀ, ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਲਾਂਚ ਦੀ ਕਾਊਂਟਡਾਊਨ ਨੂੰ ਵਲਾਰਮਾਥੀ ਨੇ ਆਵਾਜ਼ ਦਿੱਤੀ ਸੀ। 



ਚੰਦਰਯਾਨ-3 ਮਿਸ਼ਨ ਦੇ ਲਾਂਚ 'ਤੇ ਆਪਣੀ ਵਿਲੱਖਣ ਆਵਾਜ਼ 'ਚ ਐਲਾਨ ਕਰਨ ਵਾਲੀ ਵਲਾਰਾਮਾਥੀ ਨੇ ਐਤਵਾਰ ਸ਼ਾਮ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਮੌਤ ਨਾਲ ਇਸਰੋ ਦੇ ਵਿਗਿਆਨੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।



ਇਸਰੋ ਦੇ ਸਾਬਕਾ ਵਿਗਿਆਨੀ ਡਾਕਟਰ ਪੀਵੀ ਵੈਂਕਟਕ੍ਰਿਸ਼ਨ ਪ੍ਰਗਟਾਇਆ ਦੁੱਖ



ਇਸਰੋ ਦੇ ਸਾਬਕਾ ਵਿਗਿਆਨੀ ਡਾਕਟਰ ਪੀਵੀ ਵੈਂਕਟਕ੍ਰਿਸ਼ਨ ਨੇ ਵਲਾਰਮਾਥੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀਹਰੀਕੋਟਾ ਤੋਂ ਇਸਰੋ ਦੇ ਭਵਿੱਖੀ ਮਿਸ਼ਨਾਂ ਦੀ ਕਾਊਂਟਡਾਊਨ ਵਿੱਚ ਹੁਣ ਵਲਾਰਮਥੀ ਦੀ ਆਵਾਜ਼ ਨਹੀਂ ਸੁਣਾਈ ਦੇਵੇਗੀ। ਚੰਦਰਯਾਨ-3 ਉਸ ਦੀ ਆਖਰੀ ਕਾਊਂਟਡਾਊਨ ਸੀ। ਉਨ੍ਹਾਂ ਕਿਹਾ ਕਿ ਵਲਾਰਮਥੀ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਇਸ ਦੇ ਨਾਲ ਹੀ ਲੋਕ ਸੋਸ਼ਲ ਮੀਡੀਆ 'ਤੇ ਵੀ ਆਪਣਾ ਦੁੱਖ ਪ੍ਰਗਟ ਕਰ ਰਹੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : Punjab Breaking News LIVE: ਹੜ੍ਹਾਂ ਨਾਲ 10,000 ਕਰੋੜ ਦਾ ਨੁਕਸਾਨ ਪਰ ਮੁਆਵਜ਼ੇ ਲਈ ਸਿਰਫ਼ 186 ਕਰੋੜ, ਹਰਿਆਣਾ ਗੁਰਦੁਆਰਾ ਕਮੇਟੀ 'ਚ ਵੱਡੀ ਹਲਚਲ


ਇਹ ਵੀ ਪੜ੍ਹੋ : Chandrayaan 3: ਹੁਣ ਚੰਦ 'ਤੇ ਇਨਸਾਨ ਨੂੰ ਭੇਜ ਸਕੇਗਾ ISRO! ਮਿਲੀ ਵੱਡੀ ਸਫ਼ਲਤਾ, ਲੈਂਡਰ ਵਿਕਰਮ ਨੇ ਕੀਤਾ Lift Off


ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ


ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ