ਦਿੱਲੀ ਤੋਂ ਬਾਅਦ ਹੁਣ ਬੈਂਗਲੁਰੂ ਵਿੱਚ ਇਨਸਾਨੀਅਨ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਵਿਅਕਤੀ ਸਕੂਟਰ ਪਿੱਛੇ ਵਿਅਕਤੀ ਨੂੰ 1 ਕਿਲੋਮੀਟਰ ਤੱਕ ਘੜੀਸਦਾ ਨਜ਼ਰ ਆਇਆ ਹੈ। ਇਸ ਹਾਦਸੇ ਦੀ ਵੀਡੀਓ ਵੀ ਸਾਹਮਣੇ ਆਈ ਹੈ।


ਇਸ ਬਾਬਤ ਪੀੜਤ ਨੇ ਦੱਸਿਆ ਕਿ ਦੋ ਪਹੀਆ ਵਾਹਨ ਸਵਾਰ ਜਿਸ ਦੀ ਪਛਾਣ ਸਾਹਿਲ ਵਜੋਂ ਹੋਈ ਹੈ, ਨੇ ਮਹਿੰਦਰਾ ਬੋਲੈਰੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। "ਉਸਨੇ ਮੇਰੀ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜੇ ਉਹ ਰੁਕ ਜਾਂਦਾ ਅਤੇ ਮੇਰੇ ਤੋਂ ਮਾਫੀ ਮੰਗਦਾ ਤਾਂ ਮੈਂ ਇਸਨੂੰ ਜਾਣ ਦਿੰਦਾ। ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਮੈਂ ਉਸਦਾ ਸਕੂਟਰ ਫੜ ਲਿਆ। ਜਿਸ ਤੋਂ ਬਾਅਦ ਨੇ ਮੈਨੂੰ 1 ਕਿਲੋਮੀਟਰ ਤੱਕ ਘੜੀਸਿਆ।


ਇਸ ਮੌਕੇ ਪੀੜਤ ਨੇ ਉਸ ਵਿਅਕਤੀ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।


ਕੀ ਹੈ ਪੂਰਾ ਮਾਮਲਾ


ਘਟਨਾ ਬੈਂਗਲੁਰੂ ਦੇ ਮਾਗਦੀ ਰੋਡ ਦੀ ਹੈ। ਮੁਥੱਪਾ ਨਾਂ ਦਾ ਬਜ਼ੁਰਗ ਆਪਣੀ ਬੋਲੈਰੋ ਕਾਰ 'ਚ ਕਿਤੇ ਜਾ ਰਿਹਾ ਸੀ। ਇਸ ਦੌਰਾਨ ਸਕੂਟੀ ਸਵਾਰ ਸਾਹਿਲ ਨਾਂ ਦੇ ਨੌਜਵਾਨ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਦੌਰਾਨ ਉਹ ਮੋਬਾਈਲ 'ਤੇ ਗੱਲ ਵੀ ਕਰ ਰਿਹਾ ਸੀ। ਬਜ਼ੁਰਗ ਆਪਣੀ ਕਾਰ ਤੋਂ ਹੇਠਾਂ ਉਤਰ ਕੇ ਮੁਲਜ਼ਮ ਕੋਲ ਗਿਆ। ਉਨ੍ਹਾਂ ਨੂੰ ਦੇਖ ਕੇ ਸਾਹਿਲ ਭੱਜਣ ਲੱਗਾ ਤਾਂ ਬਜ਼ੁਰਗ ਨੇ ਮੁਲਜ਼ਮ ਦੀ ਸਕੂਟੀ ਪਿੱਛੇ ਤੋਂ ਫੜ ਲਈ। ਅਜਿਹਾ ਕਰਨ ਤੋਂ ਬਾਅਦ ਵੀ ਸਾਹਿਲ ਨਹੀਂ ਰੁਕਿਆ ਸਗੋਂ ਉਨ੍ਹਾਂ ਨੂੰ ਕਰੀਬ 1 ਕਿਲੋਮੀਟਰ ਤੱਕ ਸੜਕ 'ਤੇ ਘਸੀਟਦਾ ਰਿਹਾ।


ਜਦੋਂ ਲੋਕ ਵੀਡੀਓ ਬਣਾਉਣ ਲੱਗੇ ਤਾਂ ਡਰ ਗਿਆ


ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਦੇਖਿਆ ਜਾ ਸਕਦਾ ਹੈ ਕਿ ਸਾਹਿਲ ਬਜ਼ੁਰਗ ਨੂੰ ਆਪਣੀ ਸਕੂਟੀ ਨਾਲ ਘਸੀਟ ਰਿਹਾ ਹੈ। ਬਜ਼ੁਰਗ ਨੇ ਸਕੂਟੀ ਦਾ ਪਿਛਲਾ ਹੈਂਡਲ ਫੜਿਆ ਹੋਇਆ ਹੈ। ਬਜ਼ੁਰਗ ਨੂੰ ਬਚਾਉਣ ਲਈ ਕਈ ਲੋਕ ਸਕੂਟੀ ਦਾ ਪਿੱਛਾ ਕਰ ਰਹੇ ਹਨ। ਇਸ ਦੇ ਬਾਵਜੂਦ ਮੁਲਜ਼ਮ ਨਹੀਂ ਰੁਕੇ। ਜਦੋਂ ਲੋਕਾਂ ਦੀ ਗਿਣਤੀ ਵਧਣ ਲੱਗੀ ਤਾਂ ਦੋਸ਼ੀ ਡਰਦੇ ਮਾਰੇ ਰੁਕ ਗਿਆ।