ਪਟਨਾ: ਅੱਜ ਸੀਤਾਮਾੜੀ ਵਿੱਚ ਦੋ ਗੁੱਟਾਂ ਵਿਚਾਲੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਝੜਪ ਹੋ ਗਈ। ਇਨ੍ਹਾਂ ਗੁੱਟਾਂ ਵਿੱਚੋਂ ਇੱਕ ਨਾਗਰਿਕਤਾ ਕਾਨੂੰਨ ਦੇ ਹੱਕ 'ਚ ਸੀ ਤੇ ਦੂਸਰਾ ਇਸ ਦਾ ਵਿਰੋਧ ਕਰ ਰਿਹਾ ਸੀ।
ਇਸ ਦੌਰਾਨ ਦੋ ਗੁੱਟਾਂ ਵਿਚਕਾਰ ਤਣਾਅ ਇੰਨਾ ਵਧ ਗਿਆ ਕਿ ਡਾਂਗਾ ਚੱਲ ਗਈਆਂ। ਇਸ ਝੜਪ ਵਿੱਚ 15 ਲੋਕ ਜ਼ਖਮੀ ਹੋਏ ਹਨ। ਇਲਾਕੇ ਵਿੱਚ ਹੁਣ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਸਾਰੀ ਝੱੜਪ ਦਾ ਵੀਡੀਓ ਵੀ ਸਾਹਮਣੇ ਆਇਆ ਹੈ।