ਚੰਡੀਗੜ੍ਹ: ਤਾਜ਼ਾ ਵਿਧਾਨ ਸਭਾ ਚੋਣਾਂ ਦਾ ਅਸਰ ਆਉਂਦੀਆਂ ਲੋਕ ਸਭਾ 'ਤੇ ਪੈਣਾ ਸੁਭਾਵਿਕ ਹੈ। ਤਿੰਨ ਸੂਬੇ ਜਿੱਥੇ ਕਾਂਗਰਸ ਸਰਕਾਰ ਬਣਾਉਣ ਜਾ ਰਹੀ ਹੈ, ਉੱਥੇ ਭਾਜਪਾ ਨੂੰ ਆਉਂਦੀਆਂ ਚੋਣਾਂ ਵਿੱਚ ਭਾਰੀ ਨੁਕਸਾਨ ਹੋਵੇਗਾ।

ਕਾਂਗਰਸ ਤੇ ਭਾਜਪਾ ਦਾ ਇਹੋ ਵੋਟਿੰਗ ਪੈਟਰਨ ਜੇਕਰ ਅਗਲੇ ਸਾਲ ਆਮ ਚੋਣਾਂ ਦੌਰਾਨ ਦੁਹਰਾਇਆ ਜਾਂਦਾ ਹੈ ਤਾਂ ਸੀਟਾਂ ਦੀ ਗਿਣਤੀ ਵਿੱਚ ਜ਼ਬਰਦਸਤ ਫੇਰਬਦਲ ਦੇਖਣ ਨੂੰ ਮਿਲ ਸਕਦਾ ਹੈ। ਇਸ ਪੈਟਰਨ ਨਾਲ ਬੀਜੇਪੀ ਮੱਧ ਪ੍ਰਦੇਸ਼ ਦੀਆਂ 29 ਲੋਕ ਸਭਾ ਸੀਟਾਂ ਤੋਂ 17 'ਤੇ ਸੁੰਗੜ ਸਕਦੀ ਹੈ ਤੇ ਕਾਂਗਰਸ ਨੂੰ 12 ਸੀਟਾਂ ਮਿਲ ਸਕਦੀਆਂ ਹਨ। ਪਿਛਲੀਆਂ ਚੋਣਾਂ ਦੌਰਾਨ ਇੱਥੇ ਭਾਜਪਾ ਨੇ 27 ਤੇ ਕਾਂਗਰਸ ਨੇ ਦੋ ਸੀਟਾਂ ਜਿੱਤੀਆਂ ਸਨ।

ਇਵੇਂ ਹੀ ਰਾਜਸਥਾਨ ਵਿੱਚ ਬੀਜੇਪੀ 25 ਲੋਕ ਸਬਾ ਸੀਟਾਂ ਤੋਂ 13 'ਤੇ ਆ ਸਕਦੀ ਹੈ, ਜਦਕਿ ਕਾਂਗਰਸ ਨੂੰ 12 ਸੀਟਾਂ ਹਾਸਲ ਹੋ ਸਕਦੀਆਂ ਹਨ। ਪਿਛਲੀ ਵਾਰ ਭਾਜਪਾ ਨੇ ਇੱਥੋਂ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ। ਛੱਤੀਸਗੜ੍ਹ ਵਿੱਚ ਵੀ ਭਾਜਪਾ ਨੂੰ ਤਕੜਾ ਝਟਕਾ ਲੱਗ ਸਕਦਾ ਹੈ ਤੇ 11 ਤੋਂ ਸਿਰਫ਼ ਇੱਕ ਸੀਟ ਤਕ ਸੁੰਗੜ ਸਕਦੀ ਹੈ ਜਦਕਿ ਕਾਂਗਰਸ ਨੂੰ 10 ਸੀਟਾਂ ਮਿਲ ਸਕਦੀਆਂ ਹਨ। ਇੰਨੀਆਂ ਹੀ ਸੀਟਾਂ ਭਾਜਪਾ ਨੇ ਪਿਛਲੀਆਂ ਚੋਣਾਂ ਦੌਰਾਨ ਜਿੱਤੀਆਂ ਸਨ।