Mumbai Airport email Threat: ਮੁੰਬਈ ਏਅਰਪੋਰਟ 'ਤੇ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੰਬ ਮੁੰਬਈ ਏਅਰਪੋਰਟ 'ਤੇ ਇੰਡੀਗੋ ਦੀ ਫਲਾਈਟ 'ਚ ਲਗਾਏ ਗਏ ਸਨ। ਸ਼ਨੀਵਾਰ ਰਾਤ (1 ਅਕਤੂਬਰ) ਨੂੰ ਮੁੰਬਈ ਏਅਰਪੋਰਟ 'ਤੇ ਇਕ ਈਮੇਲ ਮਿਲੀ, ਜਿਸ 'ਚ ਲਿਖਿਆ ਗਿਆ ਸੀ ਕਿ ਇੰਡੀਗੋ ਦੀ ਫਲਾਈਟ ਨੰਬਰ 6E 6045 'ਚ ਬੰਬ ਲਗਾਇਆ ਗਿਆ ਸੀ। ਇਸ ਫਲਾਈਟ ਨੇ ਰਾਤ ਨੂੰ ਮੁੰਬਈ ਤੋਂ ਅਹਿਮਦਾਬਾਦ ਜਾਣਾ ਸੀ। ਈਮੇਲ ਆਉਣ ਤੋਂ ਬਾਅਦ ਜਾਂਚ ਕੀਤੀ, ਪਰ ਫਲਾਈਟ 'ਤੇ ਕੁਝ ਨਹੀਂ ਮਿਲਿਆ।
ਬੰਬ ਹੋਣ ਦੀ ਅਫਵਾਹ ਹੋਣ ਤੋਂ ਬਾਅਦ ਦੇਰ ਰਾਤ ਇੰਡੀਗੋ ਦੀ ਫਲਾਈਟ ਰਵਾਨਾ ਹੋਈ। ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਇਹ ਈਮੇਲ ਕਿਸ ਨੇ ਅਤੇ ਕਿਉਂ ਕੀਤੀ।