Solar eclipse: ਅੱਜ 2024 ਦੇ ਪਹਿਲੇ ਸੂਰਜ ਗ੍ਰਹਿਣ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ। ਹਾਲਾਂਕਿ ਇਹ ਭਾਰਤ ਵਿੱਚ ਨਹੀਂ ਨਜ਼ਰ ਆਇਆ, ਪਰ ਇਹ ਪੂਰਣ ਸੂਰਜ ਗ੍ਰਹਿਣ ਮੈਕਸੀਕੋ, ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਤੋਂ ਲੰਘਦਾ ਹੋਇਆ ਉੱਤਰੀ ਅਮਰੀਕਾ ਵਿੱਚ ਨਜ਼ਰ ਆਇਆ।


ਉੱਥੇ ਹੀ ਖਗੋਲ-ਵਿਗਿਆਨੀਆਂ, ਭੌਤਿਕ ਵਿਗਿਆਨੀਆਂ, ਗ੍ਰਹਿਣ ਦੇ ਉਤਸ਼ਾਹੀਆਂ, ਅਤੇ ਸਕਾਈਵੇਟਰਾਂ ਵਿੱਚ ਇਸ ਨੂੰ ਲੈਕੇ ਕਾਫੀ ਉਤਸ਼ਾਹ ਸੀ, ਉਹ ਇਸ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਸਨ।


ਇਸ ਦੇ ਨਾਲ ਹੀ ਲੋਕਾਂ ਵਿੱਚ ਕਾਫੀ ਉਤਸ਼ਾਹ ਹੁੰਦਾ ਹੈ, ਇਸ ਨੂੰ ਦੇਖਣ ਦਾ,  ਕਿ ਜਿਵੇਂ ਇਹ ਘਟਨਾ ਵਾਪਰੇ ਅਤੇ ਅਸੀਂ ਆਪਣੇ ਕਮੈਰਿਆਂ ਵਿੱਚ ਇਸ ਨੂੰ ਕੈਦ ਕਰ ਲਈਏ, ਤੇਜ਼ੀ ਨਾਲ ਇਹ ਘਟਨਾ ਕੈਮਰਿਆਂ ਵਿੱਚ ਕੈਦ ਹੋ ਕੇ ਫੈਲ ਜਾਂਦੀ ਹੈ। ਹੇਠਾਂ ਕੁਝ ਤਸਵੀਰਾਂ ਹਨ ਜਿਨ੍ਹਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੇ ਇਸ ਦਾ ਨਜ਼ਾਰਾ ਲਿਆ।


ਇਹ ਵੀ ਪੜ੍ਹੋ: Kisan Andolan: ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਲਿਆ ਵੱਡਾ ਫੈਸਲਾ, ਅੱਜ ਚੰਡੀਗੜ੍ਹ 'ਚ ਕੇਂਦਰ ਨਾਲ ਹੋਣ ਜਾ ਰਹੀ ਪੰਜਵੇਂ ਗੇੜ ਦੀ ਮੀਟਿੰਗ








 











ਦੱਸ ਦਈਏ ਕਿ 8 ਅਪਰੈਲ ਨੂੰ ਇਹ ਖਗੋਲੀ ਘਟਨਾ ਵਾਪਰੀ, ਭਾਵ ਕਿ ਸੂਰਜ ਗ੍ਰਹਿਣ ਲੱਗਿਆ ਜੋ ਕਿ ਆਮ ਨਹੀਂ ਸੀ, 54 ਸਾਲਾਂ ਬਾਅਦ ਪੂਰਣ ਸੂਰਜ ਗ੍ਰਹਿਣ ਲੱਗਿਆ ਸੀ। ਇਸ ਵਿੱਚ ਕਿਹਾ ਜਾ ਰਿਹਾ ਹੈ ਕਿ ਦਿਨ ਵੇਲੇ ਪੂਰਾ ਹਨੇਰਾ ਛਾ ਜਾਵੇਗਾ। ਉੱਥੇ ਹੀ ਲੋਕਾਂ ਵਿੱਚ ਇਸ ਨੂੰ ਦੇਖਣ ਦੀ ਕਾਫੀ ਤਾਂਘ ਸੀ, ਹਾਲਾਂਕਿ ਇਸ ਗ੍ਰਹਿਣ ਦਾ ਅਸਰ ਭਾਰਤ ਵਿੱਚ ਨਹੀਂ ਸੀ ਪਰ ਬਾਹਰਲੇ ਦੇਸ਼ਾਂ ਵਿੱਚ ਲੋਕਾਂ ਨੇ ਇਸ ਨੂੰ ਦੇਖਿਆ ਵੀ ਅਤੇ ਆਪਣੇ ਫੋਨ ਦੇ ਕੈਮਰੇ ਵਿੱਚ ਇਸ ਨੂੰ ਕੈਦ ਵੀ ਕਰ ਲਿਆ। 


ਇਹ ਵੀ ਪੜ੍ਹੋ: Election 2024: ਸੰਜੇ ਸਿੰਘ ਪਹੁੰਚ ਰਹੇ ਚੰਡੀਗੜ੍ਹ, AAP ਨੇ ਬਦਲੀ ਚੋਣਾਂ ਦੀ ਰਣਨੀਤੀ, ਸੀਐਮ ਭਗਵੰਤ ਮਾਨ ਨਾਲ ਅੱਜ ਕਰਨਗੇ ਸਾਂਝੀ, 92 ਵਿਧਾਇਕ ਵੀ ਰਹਿਣਗੇ ਮੌਜੂਦ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।