ਮੁੰਬਈ: ਮਜ਼ਬੂਤ ਆਲਮੀ ਰੁਝਾਨ ਦੌਰਾਨ ਸ਼ੁਰੂਆਤੀ ਕਾਰੋਬਾਰ 'ਚ ਆਈਟੀ, ਧਾਤ ਤੇ ਵਿੱਤੀ ਕੰਪਨੀਆਂ ਦੇ ਸ਼ੇਅਰ 324 ਅੰਕ ਚੜ੍ਹ ਕੇ 41,262.88 ਦੇ ਸਰਬੋਤਮ ਸਿਖਰ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਦੌਰ 'ਚ 87.00 ਅੰਕ ਜਾਂ 0.72 ਪ੍ਰਤੀਸ਼ਤ ਦੇ ਵਾਧੇ ਨਾਲ 12,140.95 ਅੰਕ 'ਤੇ ਬੰਦ ਹੋਇਆ।
ਮੁੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 324 ਅੰਕਾਂ ਦੀ ਉਛਾਲ ਤੋਂ ਬਾਅਦ 316.58 ਅੰਕ ਯਾਨੀ 0.77 ਫੀਸਦੀ ਦੀ ਤੇਜ਼ੀ ਨਾਲ 41,255.30 ਅੰਕ 'ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ ਵੀ 84.80 ਅੰਕ ਯਾਨੀ 0.70 ਫੀਸਦੀ ਦੀ ਤੇਜ਼ੀ ਨਾਲ 12,138.75 ਅੰਕ 'ਤੇ ਬੰਦ ਹੋਇਆ ਹੈ। ਨਿਫਟੀ ਆਪਣੇ ਪਿਛਲੇ ਰਿਕਾਰਡ ਪੱਧਰ 12,158.80 ਦੇ ਨੇੜੇ ਹੈ।
ਸੈਂਸੈਕਸ ਕੰਪਨੀਆਂ 'ਚ ਟਾਟਾ ਸਟੀਲ ਨੇ 3.24 ਪ੍ਰਤੀਸ਼ਤ ਤੱਕ ਸਭ ਤੋਂ ਜ਼ਿਆਦਾ ਕਮਾਈ ਕੀਤੀ। ਇਸ ਤੋਂ ਇਲਾਵਾ ਵੇਦਾਂਤ, ਇਨਫੋਸਿਸ, ਯੈੱਸ ਬੈਂਕ, ਟੀਸੀਐਸ, ਮਾਰੂਤੀ ਤੇ ਐਕਸਿਸ ਬੈਂਕ ਵਿਚ ਵੀ ਵਾਧਾ ਹੋਇਆ। ਇਸ ਦੇ ਉਲਟ, ਸਨ ਫਾਰਮਾ, ਓਐਨਜੀਸੀ, ਪਾਵਰ ਗਰਿੱਡ, ਐਨਟੀਪੀਸੀ ਤੇ ਬਜਾਜ ਆਟੋ ਵਿੱਚ ਗਿਰਾਵਟ ਆਈ।
300 ਅੰਕਾਂ 'ਤੇ ਛਲਾਂਗ ਨਾਲ ਸੈਂਸੈਕਸ 41 ਹਜ਼ਾਰ ਤੋਂ ਪਾਰ
ਏਬੀਪੀ ਸਾਂਝਾ
Updated at:
17 Dec 2019 03:11 PM (IST)
ਮਜ਼ਬੂਤ ਆਲਮੀ ਰੁਝਾਨ ਦੌਰਾਨ ਸ਼ੁਰੂਆਤੀ ਕਾਰੋਬਾਰ 'ਚ ਆਈਟੀ, ਧਾਤ ਤੇ ਵਿੱਤੀ ਕੰਪਨੀਆਂ ਦੇ ਸ਼ੇਅਰ 324 ਅੰਕ ਚੜ੍ਹ ਕੇ 41,262.88 ਦੇ ਸਰਬੋਤਮ ਸਿਖਰ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਸ਼ੁਰੂਆਤੀ ਦੌਰ 'ਚ 87.00 ਅੰਕ ਜਾਂ 0.72 ਪ੍ਰਤੀਸ਼ਤ ਦੇ ਵਾਧੇ ਨਾਲ 12,140.95 ਅੰਕ 'ਤੇ ਬੰਦ ਹੋਇਆ।
- - - - - - - - - Advertisement - - - - - - - - -