Coronavirus in September: ਭਾਰਤ 'ਚ ਕੋਰੋਨਾ ਦਾ ਸਭ ਤੋਂ ਭੈੜਾ ਮਹੀਨੇ ਰਿਹਾ ਸਤੰਬਰ, ਮਹੀਨੇ 'ਚ ਆਏ 41 ਫੀਸਦ ਨਵੇਂ ਕੇਸ ਤੇ 34 ਫੀਸਦ ਲੋਕਾਂ ਦੀ ਹੋਈ ਮੌਤ
ਏਬੀਪੀ ਸਾਂਝਾ | 01 Oct 2020 09:03 AM (IST)
ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 86,768 ਨਵੇਂ ਮਾਮਲੇ ਸਾਹਮਣੇ ਆਏ ਅਤੇ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 63 ਲੱਖ ਨੂੰ ਪਾਰ ਕਰ ਗਈ। ਸਤੰਬਰ ਮਹੀਨੇ ਵਿੱਚ ਕੋਰੋਨਾ ਦੇ 26.24 ਲੱਖ ਮਾਮਲੇ ਸਾਹਮਣੇ ਆਏ, ਜੋ ਕਿ ਕੇਸਾਂ ਦੀ ਕੁੱਲ ਗਿਣਦੀ ਦਾ 41 ਪ੍ਰਤੀਸ਼ਤ ਹੈ।
ਸੰਕੇਤਕ ਤਸਵੀਰ
ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਲਈ ਸਤੰਬਰ ਦਾ ਮਹੀਨਾ ਬਹੁਤ ਮਾੜਾ ਸਾਬਤ ਹੋਇਆ। ਬੁੱਧਵਾਰ ਨੂੰ 1173 ਲੋਕਾਂ ਦੀ ਮੌਤ ਦੇ ਨਾਲ, ਭਾਰਤ ਵਿੱਚ ਕੋਵਿਡ -19 ਤੋਂ ਹੋਈਆਂ ਮੌਤਾਂ ਦੀ ਗਿਣਤੀ 98,628 ਤੱਕ ਪਹੁੰਚ ਗਈ ਹੈ। ਇਨ੍ਹਾਂ ਚੋਂ ਸਤੰਬਰ ਮਹੀਨੇ ਵਿੱਚ 33,255 ਲੋਕਾਂ ਦੀ ਮੌਤ (33.7 ਪ੍ਰਤੀਸ਼ਤ) ਹੋਈ, ਜਦੋਂਕਿ ਅਗਸਤ ਵਿਚ 28,859, ਜੁਲਾਈ ਵਿਚ 19,122, ਜੂਨ ਵਿਚ 11,988 ਅਤੇ ਮਈ ਵਿਚ 4267 ਕੋਵਿਡ ਮਰੀਜ਼ਾਂ ਨੇ ਦਮ ਤੋੜਿਆ। ਦੱਸ ਦਈਏ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 86,768 ਨਵੇਂ ਮਾਮਲੇ ਸਾਹਮਣੇ ਆਏ ਅਤੇ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 63 ਲੱਖ ਨੂੰ ਪਾਰ ਕਰ ਗਈ ਹੈ। ਸਤੰਬਰ ਮਹੀਨੇ ਵਿੱਚ ਕੋਰੋਨਾ ਦੇ 26.24 ਲੱਖ ਮਾਮਲੇ ਸਾਹਮਣੇ ਆਏ, ਜੋ ਕਿ ਕੇਸਾਂ ਦੀ ਕੁੱਲ ਸੰਖਿਆ ਦਾ 41 ਪ੍ਰਤੀਸ਼ਤ ਹੈ। ਪਿਛਲੇ ਮਹੀਨੇ ਅਗਸਤ ਵਿਚ ਕੋਰੋਨਾਵਾਇਰਸ ਦੇ 19.87 ਲੱਖ ਮਾਮਲੇ ਸਾਹਮਣੇ ਆਏ ਸੀ। ਇਸ ਦੇ ਨਾਲ ਹੀ ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ 9.47 ਲੱਖ ਹੈ। ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੋਂ ਬਾਅਦ ਕਰਨਾਟਕ ਇਸ ਨਾਲ ਪ੍ਰਭਾਵਿਟ ਤੀਜਾ ਸੂਬਾ ਬਣ ਗਿਆ ਹੈ, ਜਿਥੇ ਕੋਰੋਨਾਵਾਇਰਸ ਦੇ 6 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। Covid-19 vaccine: ਆਕਸਫੋਰਡ ਦੇ ਤੀਜੇ ਪੜਾਅ 'ਚ ਮਨੁੱਖੀ ਪਰੀਖਣ 'ਚ ਸੱਤ ਵਾਲੰਟੀਅਰਾਂ ਕੀਤੇ ਗਏ ਬਾਹਰ, ਇਹ ਹੈ ਕਾਰਨ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904