ਨਵੀਂ ਦਿੱਲੀ: ਸੁਪਰੀਮ ਕੋਰਟ 'ਚ ਬੁੱਧਵਾਰ ਇਕ ਪਟੀਸ਼ਨ ਦਾਇਰ ਕਰਕੇ ਹਾਥਰਸ 'ਚ 19 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਤੇ ਹੱਤਿਆ ਮਾਮਲੇ ਦੀ ਜਾਂਚ ਸੀਬੀਆਈ ਜਾਂ ਵਿਸ਼ੇਸ਼ ਜਾਂਚ ਟੀਮ ਤੋਂ ਕਰਾਉਣ ਤੇ ਇਸ ਮਾਮਲੇ ਨੂੰ ਦਿੱਲੀ ਅਦਾਲਤ 'ਚ ਤਬਦੀਲ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਪਟੀਸ਼ਨ ਸਮਾਜਿਕ ਕਾਰਕੁੰਨ ਸਤਿਅਮਾ ਦੁਬੇ ਨੇ ਦਾਇਰ ਕੀਤੀ ਹੈ।
ਯੂਪੀ ਦੇ ਹਾਥਰਸ ਜ਼ਿਲ੍ਹੇ 'ਚ 14 ਸਤੰਬਰ ਨੂੰ ਚਾਰ ਵਿਅਕਤੀਆਂ ਨੇ ਨੌਜਵਾਨ ਲੜਕੀ ਦੇ ਨਾਲ ਕਥਿਤ ਰੂਪ ਤੋਂ ਸਮੂਹਿਕ ਬਲਾਤਕਾਰ ਕੀਤਾ ਸੀ। ਬੁਰੀ ਤਰ੍ਹਾਂ ਜ਼ਖ਼ਮੀ ਹਾਲਤ 'ਚ ਲੜਕੀ ਨੂੰ ਸੋਮਵਾਰ ਦਿੱਲੀ ਦੇ ਹਸਪਤਾਲ ਭੇਜਿਆ ਗਿਆ। ਜਿੱਥੇ ਮੰਗਲਵਾਰ ਉਸ ਦੀ ਮੌਤ ਹੋ ਗਈ। ਲੜਕੀ ਦੀ ਰੀੜ ਦੀ ਹੱਡੀ ਟੁੱਟੀ ਹੋਈ ਸੀ। ਜੀਭ ਕੱਟੀ ਹੋਈ ਸੀ। ਲੜਕੀ ਨੂੰ ਪਹਿਲਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਜਿੱਥੋਂ ਬਾਅਦ 'ਚ ਉਸ ਨੂੰ ਸਫਦਰਜੰਗ ਹਸਪਤਾਲ ਭੇਜਿਆ ਗਿਆ।
ਹਾਥਰਸ ਗੈਂਗਰੇਪ ਕੇਸ: ਸੋਨੀਆਂ ਗਾਂਧੀ ਦੇ ਯੋਗੀ ਸਰਕਾਰ 'ਤੇ ਤਨਜ
ਬਲਾਤਕਾਰ ਦਾ ਵਿਰੋਧ ਕਰਨ 'ਤੇ ਮੁਲਜ਼ਮਾਂ ਨੇ ਲੜਕੀ ਦੀ ਗਲਾ ਦੱਬ ਕੇ ਹੱਤਿਆ ਕਰਨ ਦਾ ਯਤਨ ਕੀਤਾ ਸੀ। ਮਾਮਲੇ 'ਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਟੀਸ਼ਨਕਰਤਾ ਨੇ ਇਸ ਮਾਮਲੇ ਨੂੰ ਸੁਣਵਾਈ ਲਈ ਦਿੱਲੀ ਤਬਦੀਲ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਲਜ਼ਾਮ ਲਾਇਆ ਕਿ ਸੂਬੇ ਦੇ ਅਧਿਕਾਰੀ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ 'ਚ ਅਸਫਲ ਰਹੇ।
ਅਨਲੌਕ-5: ਸਿਨੇਮਾ ਘਰਾਂ 'ਚ ਮੁੜ ਲੱਗਣਗੀਆਂ ਰੌਣਕਾਂ, ਇਸ ਤਾਰੀਖ ਤੋਂ ਖੋਲ੍ਹਣ ਦਾ ਐਲਾਨ
ਮੁਲਜ਼ਮਾਂ ਨੇ ਪਹਿਲਾਂ ਦਲਿਤ ਭਾਈਚਾਰੇ ਦੀ ਲੜਕੀ ਨਾਲ ਦੁਸ਼ਕਰਮ ਕੀਤਾ ਤੇ ਫਿਰ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਪਟੀਸ਼ਨ 'ਚ ਕਿਹਾ ਗਿਆ ਕਿ ਮੈਡੀਕਲ ਰਿਪੋਰਟ ਦੇ ਮੁਤਾਬਕ ਪੀੜਤਾ ਦੀ ਜੀਭ ਕੱਟ ਦਿੱਤੀ ਗਈ ਸੀ ਤੇ ਉਸ ਦੇ ਗਲੇ ਅਤੇ ਰੀੜ ਦੀ ਹੱਡੀ ਨੂੰ ਵੀ ਮੁਲਜ਼ਮਾਂ ਨੇ ਤੋੜ ਦਿੱਤਾ ਸੀ।
ਪਟੀਸ਼ਨ ਕਰਤਾ ਇਕ ਸਮਾਜਿਕ ਸੇਵਿਕਾ ਮਹਿਲਾ ਹੈ ਤੇ ਇਸ ਮਾਮਲੇ 'ਚ ਨਿਆਂ ਦੀ ਮੰਗ ਕਰ ਰਹੀ ਹੈ। ਉਹ ਇਸ ਮੁਕੱਦਮੇ ਦੀ ਤੇਜ਼ੀ ਨਾਲ ਸੁਣਾਈ ਯਕੀਨੀ ਬਣਾਉਣ ਦੀ ਅਪੀਲ ਕਰ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ