ਨਵੀਂ ਦਿੱਲੀ: ਦੇਸ਼ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 88 ਲੱਖ ਦੇ ਕਰੀਬ ਪਹੁੰਚ ਗਏ ਹਨ। ਹਾਲਾਂਕਿ 81 ਲੱਖ ਦੇ ਕਰੀਬ ਲੋਕ ਠੀਕ ਹੋ ਚੁੱਕੇ ਹਨ। ਦੇਸ਼ ‘ਚ ਕੋਰੋਨਾ ਦੇ ਇਲਾਜ ਲਈ ਸੀਰਮ ਇੰਸਟੀਟਿਊਟ ਆਫ ਇੰਡੀਆ ਔਕਸਫੋਰਡ ਵੈਕਸੀਨ ‘ਤੇ ਕੰਮ ਕਰ ਰਿਹਾ ਹੈ। ਦੁਨੀਆਂ ਦਾ ਸਭ ਤੋਂ ਵੱਡਾ ਵੈਕਸੀਨ ਨਿਰਮਾਤਾ ਕੰਪਨੀ ਸੀਰਮ ਇੰਸਟੀਟਿਊਟ ਆਫ ਇੰਡੀਆ ਨੇ ਪੂਰੇ ਭਾਰਤ ‘ਚ ਦਸੰਬਰ ਤਕ 100 ਮਿਲੀਅਨ ਖੁਰਾਕ ਤਿਆਰ ਕਰਨ ਦੀ ਟੀਚਾ ਰੱਖਿਆ ਹੈ।


ਸੀਰਮ ਇੰਸਟੀਟਿਊਟ ਆਫ ਇੰਡੀਆ ਦੇ CEO ਆਦਰ ਪੂਨਾਵਾਲਾ ਦਾ ਕਹਿਣਾ ਹੈ ਕਿ ਅੰਤਿਮ ਗੇੜ ਦੇ ਪਰੀਖਣ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਐਸਟ੍ਰਾਜੇਨੇਕਾ ਵੈਕਸੀਨ ਨਾਲ ਲੋਕਾਂ ਨੂੰ ਵਾਇਰਸ ਤੋਂ ਪ੍ਰਭਾਵੀ ਸੁਰੱਖਿਆ ਮਿਲਦੀ ਹੈ। ਤਾਂ ਸੀਰਮ ਇੰਸਟੀਟਿਊਟ ਆਫ ਇੰਡੀਆਂ ਘੱਟੋ ਘੱਟ ਇਕ ਬਿਲੀਅਨ ਖੁਰਾਕ ਦਾ ਉਤਪਾਦਨ ਕਰੇਗਾ। ਆਦਰ ਪੂਨਾਵਾਲਾ ਦਾ ਕਹਿਣਾ ਹੈ ਕਿ ਅਸੀਂ ਥੋੜੇ ਚਿੰਤਤ ਸੀ ਕਿ ਇਹ ਇਕ ਵੱਡਾ ਜੋਖਮ ਸੀ। ਪਰ ਐਸਟ੍ਰੇਜੇਨੇਕਾ ਤੇ ਨੋਵਾਵੈਕਸ ਦੇ ਸ਼ੌਟਸ ਦੋਵੇਂ ਬਹੁਤ ਚੰਗੇ ਲੱਗੇ ਰਹੇ ਹਨ। ਇਸ ਦੇ ਨਾਲ ਹੀ ਪੂਨਾਵਾਲਾ ਦਾ ਕਹਿਣਾ ਹੈ ਕਿ 2024 ਤਕ ਪੂਰੀ ਦੁਨੀਆਂ ‘ਚ ਸਾਰਿਆਂ ਨੂੰ ਕੋਰੋਨਾ ਵੈਕਸੀਨ ਦੇ ਦਿੱਤੀ ਜਾਵੇਗੀ। ਉੱਥੇ ਹੀ ਆਉਣ ਵਾਲੇ ਦੋ ਸਾਲਾਂ ਚ ਇਨਫੈਕਸ਼ਨ ਦੀ ਸਮਰੱਥਾ ‘ਚ ਕਮੀ ਦੇਖਣ ਨੂੰ ਮਿਲ ਸਕਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ