ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਜਾਰੀ ਪ੍ਰਚਾਰ ਵਿੱਚ ਪੀਐਨਬੀ ਘੁਟਾਲਾ ਮਾਮਲੇ ‘ਚ ਕੇਂਦਰ ਸਾਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ। ਘੁਟਾਲੇ ਦੇ ਮੁੱਖ ਮੁਲਜ਼ਮ ਮੇਹੁਲ ਚੋਕਸੀ ਨੂੰ ਐਂਟੀਗੁਆ ਸਰਕਾਰ ਨੇ ਗ੍ਰਿਫ਼ਤਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਚੋਕਸੀ 13 ਕਰੋੜ ਰੁਪਏ ਦੇ ਘੁਟਾਲੇ ਦਾ ਮੁਲ਼ਮ ਹੈ ਤੇ ਉਹ ਭਾਰਤ ਤੋਂ ਫਰਾਰ ਹੋ ਕੇ ਐਂਟੀਗੁਆ ਰਹਿ ਰਿਹਾ ਹੈ।

ਭਾਰਤੀ ਜਾਂਚ ਏਜੰਸੀਆਂ ਨੇ ਇੰਟਰਪੋਲ ਤੋਂ ਇਸ ਦੀ ਰਿਪੋਰਟ ਮੰਗੀ ਸੀ ਜਿਸ ‘ਚ ਐਂਟੀਗੁਆ ਦੇ ਡਾਇਰੈਕਟਰ ਪਬਲਿਕ ਪ੍ਰੋਸੀਕਿਊਸ਼ਨ ਨੇ ਇੰਟਰੋਲ ਨੂੰ ਲਿਖਤੀ ‘ਚ ਸੂਚਨਾ ਦਿੱਤੀ ਹੈ। ਇਸ ‘ਚ ਚੋਕਸੀ ਦੀ ਗ੍ਰਿਫ਼ਤਾਰੀ ਤੋਂ ਸਾਫ਼ ਇਨਕਾਰ ਕੀਤਾ ਗਿਆ ਹੈ।

ਇਸ ਖੁਲਾਸੇ ਤੋਂ ਬਾਅਦ ਭਾਰਤੀ ਏਜੰਸੀਆਂ ‘ਚ ਹੜਕੰਪ ਮੱਚ ਗਿਆ ਹੈ। ਇਸ ਮਗਰੋਂ ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਮਨਪ੍ਰੀਤ ਵੋਹਰਾ ਤੇ ਐਂਟੀਗੁਆ ਪ੍ਰਸਾਸ਼ਨ ‘ਚ ਬੈਠਕ ਵੀ ਹੋਈ ਜਿਸ ‘ਚ ਚੋਕਸੀ ਦਾ ਨਵਾਂ ਡੋਜੀਅਰ ਐਂਟੀਗੁਆ ਸਰਕਾਰ ਨੂੰ ਦਿੱਤਾ ਗਿਆ ਹੈ।

ਪੀਐਨਬੀ ਘੁਟਾਲੇ ‘ਚ ਮੇਹੁਲ ਚੋਕਸੀ ਤੇ ਉਸ ਦਾ ਭਾਣਜਾ ਨੀਰਵ ਮੋਦੀ ਮੁੱਖ ਮੁਲਜ਼ਮ ਹਨ। ਦੋਵਾਂ ਵੱਲੋਂ ਕੀਤੇ ਇਸ ਘੁਟਾਲੇ ਤੋਂ ਬਾਅਦ ਉਹ ਭਾਰਤ ਤੋਂ ਫਰਾਰ ਹੋ ਗਏ ਸੀ। ਪੂਰੇ ਮਾਮਲੇ ਦੀ ਜਾਂਚ ਸੀਬੀਆਈ ਤੇ ਈਡੀ ਦੀ ਟੀਮ ਕਰ ਰਹੀ ਹੈ।