ਵਡੋਦਰਾ: ਗੁਜਰਾਤ ਦੇ ਇੱਕ ਹੋਟਲ ‘ਚ ਸੈਪਟਿਕ ਟੈਂਕ ਸਾਫ਼ ਕਰਨ ਉੱਤਰੇ ਚਾਰ ਕਰਮਚਾਰੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਦੀ ਮੌਤ ਦਮ ਘੁਟਣ ਕਰਕੇ ਹੋਈ।

ਇੱਕ ਅਧਿਕਾਰੀ ਨੇ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘ਗੁਜਰਾਤ ਦੇ ਵਡੋਦਰਾ ਦੇ ਇੱਕ ਹੋਟਲ ਦੇ ਨਾਲੇ ਨੂੰ ਸਾਫ਼ ਕਰਨ ਦੌਰਾਨ ਦਮ ਘੁਟਣ ਨਾਲ ਚਾਰ ਸਫਾਈ ਕਰਮਚਾਰੀਆਂ ਸਮੇਤ ਸੱਤ ਲੋਕਾਂ ਦੀ ਮੌਤ ਹੋਈ ਹੈ।”


ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਸੱਤ ਲੋਕਾਂ ‘ਚ ਤਿੰਨ ਹੋਟਲ ਕਰਮਚਾਰੀ ਵੀ ਹਨ। ਜਿਨ੍ਹਾਂ ਦੀ ਪਛਾਣ ਹੋ ਗਈ ਹੇ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਇਸ ‘ਚ ਕਿਸੇ ਦੀ ਗ੍ਰਿਫ਼ਤਾਰੀ ਨਹੀ ਹੋਈ। ਪੁਲਿਸ ਦਾ ਕਹਿਣਾ ਹੈ ਕਿ ਉਹ ਪਤਾ ਕਰ ਰਹੇ ਹਨ ਕਿ ਇਨ੍ਹਾਂ ਦੀ ਮੌਤ ਕਿਹੜੀ ਗੈਸ ਨਾਲ ਹੋਈ ਹੈ।