ਕੋਲਕਾਤਾ: ਕੋਲਕਾਤਾ ਪੁਲਿਸ ਨੇ ਬੁੱਧਵਾਰ ਨੂੰ ਵੱਡੇ ਉਦਯੋਗਪਤੀਆਂ ਦੇ ਲੜਕਿਆਂ ਨੂੰ ਸੈਕਸ-ਬਲੈਕਮੇਲ ਰੈਕੇਟ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਹਨ। ਦੋਵਾਂ 'ਤੇ ਦੋਸ਼ ਹੈ ਕਿ ਉਹ ਵੱਖ-ਵੱਖ ਔਰਤਾਂ ਨਾਲ ਸਬੰਧ ਬਣਾਉਂਦੇ ਸਨ ਤੇ ਇਸ ਦੀ ਵੀਡੀਓ ਰਿਕਾਰਡ ਕਰਦੇ ਸਨ। ਫਿਰ ਉਸੇ ਕਲਿੱਪ ਰਾਹੀਂ ਔਰਤਾਂ ਨੂੰ ਬਲੈਕਮੇਲ ਕਰਦੇ ਸਨ ਤੇ ਉਨ੍ਹਾਂ ਤੋਂ ਪੈਸੇ ਮੰਗਦੇ ਸਨ। ਰੈਕੇਟ 'ਚ ਕਥਿਤ ਤੌਰ 'ਤੇ ਇੱਕ ਘਰੇਲੂ ਨੌਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਕ ਇਹ ਲੋਕ ਕਈ ਸਾਲਾਂ ਤੋਂ ਇਹ ਰੈਕੇਟ ਚਲਾ ਰਹੇ ਸਨ। ਤਿੰਨ ਮਹੀਨਿਆਂ ਦੀ ਜਾਂਚ ਤੋਂ ਬਾਅਦ, ਪੁਲਿਸ ਨੇ ਆਦਿੱਤਿਆ ਅਗਰਵਾਲ ਤੇ ਅਨੀਸ਼ ਲੋਹਾਰੂਕਾ ਨੂੰ ਗ੍ਰਿਫਤਾਰ ਕੀਤਾ। ਦੋਵੇਂ ਲਗਪਗ 20 ਸਾਲ ਦੀ ਉਮਰ ਦੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਲੈਪਟੋਪ ਵੀ ਸੀਜ਼ ਕੀਤਾ ਹੈ। ਪੁਲਿਸ ਨੂੰ ਅਨੀਸ਼ ਦੇ ਲੈਪਟੋਪ ਵਿੱਚ 182 ਵੱਖ-ਵੱਖ ਔਰਤਾਂ ਦੇ 'ਸੈਕਸ ਕਲਿਪ' ਮਿਲੇ ਹਨ।
ਦੋਵੇਂ ਮੁੱਖ ਮੁਲਜ਼ਮ ਆਦਿੱਤਿਆ ਤੇ ਅਨੀਸ਼ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਲੋਕ ਪਹਿਲਾਂ ਵੱਖ-ਵੱਖ ਔਰਤਾਂ ਨਾਲ ਦੋਸਤੀ ਕਰਦੇ ਸਨ ਤੇ ਫਿਰ ਉਨ੍ਹਾਂ ਨੂੰ ਵੱਖ-ਵੱਖ ਥਾਵਾਂ ‘ਤੇ ਬੁਲਾਉਂਦੇ ਸਨ। ਇਨ੍ਹਾਂ ਥਾਵਾਂ ਤੇ ਪਹਿਲਾਂ ਹੀ ਬਹੁਤ ਸਾਰੇ ਕੈਮਰੇ ਲੱਗੇ ਹੁੰਦੇ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਨਿੱਜੀ ਪਲਾਂ ਨੂੰ ਰਿਕਾਰਡ ਕੀਤਾ ਜਾਂਦਾ ਸੀ।
ਦੋਵੇਂ ਮੁਲਜ਼ਮ ਵੱਡੇ ਉਦਯੋਗਪਤੀ ਪਰਿਵਾਰਾਂ ਨਾਲ ਰੱਖਦੇ ਸਬੰਧ
ਆਦਿੱਤਿਆ ਅਗਰਵਾਲ ਦਾ ਪਰਿਵਾਰ ਇੱਕ ਮਸ਼ਹੂਰ ਐਥਨਿਕ ਕੱਪੜੇ ਦੇ ਬ੍ਰਾਂਡ ਦਾ ਮਾਲਕ ਹੈ ਜਦਕਿ ਅਨੀਸ਼ ਲੋਹਾਰੂਕਾ ਦਾ ਪਰਿਵਾਰ ਰੀਅਲ ਅਸਟੇਟ ਕਾਰੋਬਾਰ ਵਿੱਚ ਹੈ ਤੇ ਕਈ ਹੋਟਲਾਂ ਦਾ ਮਾਲਕ ਹੈ।
ਤਿੰਨਾਂ ਮੁਲਜ਼ਮਾਂ ਨੂੰ 4 ਫਰਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਇੱਕ ਔਰਤ ਨੇ ਬਲੈਕਮੇਲ ਕਰਨ ਤੇ 10 ਲੱਖ ਰੁਪਏ ਦੀ ਮੰਗ ਕਰਨ ਦਾ ਇਲਜ਼ਾਮ ਇਨ੍ਹਾਂ ਲੋਕਾਂ ਤੇ ਲਾਇਆ ਸੀ।
ਦੋ ਵੱਡੇ ਕਾਰੋਬਾਰੀਆਂ ਦੇ ਮੁੰਡਿਆਂ ਦਾ ਕਾਰਾ, ਔਰਤਾਂ ਦੀਆਂ ਅਸ਼ਲੀਲ ਵੀਡੀਓ ਬਣਾ ਕਰਦੇ ਸੀ ਬਲੈਕਮੇਲ, 182 ਔਰਤਾਂ ਦੇ ਕਲਿਪ ਮਿਲੇ
ਰੌਬਟ
Updated at:
30 Jan 2020 06:03 PM (IST)
ਕੋਲਕਾਤਾ ਪੁਲਿਸ ਨੇ ਬੁੱਧਵਾਰ ਨੂੰ ਵੱਡੇ ਉਦਯੋਗਪਤੀਆਂ ਦੇ ਲੜਕਿਆਂ ਨੂੰ ਸੈਕਸ-ਬਲੈਕਮੇਲ ਰੈਕੇਟ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਹਨ। ਦੋਵਾਂ 'ਤੇ ਦੋਸ਼ ਹੈ ਕਿ ਉਹ ਵੱਖ-ਵੱਖ ਔਰਤਾਂ ਨਾਲ ਸਬੰਧ ਬਣਾਉਂਦੇ ਸਨ ਤੇ ਇਸ ਦੀ ਵੀਡੀਓ ਰਿਕਾਰਡ ਕਰਦੇ ਸਨ। ਫਿਰ ਉਸੇ ਕਲਿੱਪ ਰਾਹੀਂ ਔਰਤਾਂ ਨੂੰ ਬਲੈਕਮੇਲ ਕਰਦੇ ਸਨ ਤੇ ਉਨ੍ਹਾਂ ਤੋਂ ਪੈਸੇ ਮੰਗਦੇ ਸਨ। ਰੈਕੇਟ 'ਚ ਕਥਿਤ ਤੌਰ 'ਤੇ ਇੱਕ ਘਰੇਲੂ ਨੌਕਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -