ਸ਼ਿਮਲਾ: 26 ਜਨਵਰੀ ਨੂੰ ਖਾਲਿਸਤਾਨ ਰੈਫਰੈਂਡਮ ਰਾਹੀਂ ਸ਼ਿਮਲੇ ਨੂੰ ਅਜ਼ਾਦ ਪੰਜਾਬ ਦੀ ਰਾਜਧਾਨੀ ਬਣਾਉਣ ਦਾ ਦਾਅਵਾ ਕਰਦੇ ਹੋਏ ਸਿੱਖਸ ਫੋਰ ਜਸਟਿਸ ਨੇ ਹਿਮਾਚਲ ਵਿਧਾਨ ਸਭਾ ਦੇ ਇਲਾਕੇ ਵਿੱਚ ਖਾਲਿਸਤਾਨ ਦਾ ਝੰਡਾ ਚੜ੍ਹਾਉਣ ਦੀ ਇਕ ਵੀਡਿਉ ਜਾਰੀ ਕੀਤੀ ਹੈ। ਸ਼ਿਮਲਾ ਨੂੰ ਮੁੜ ਹਾਸਲ ਕਰਨ ਦੇ ਟੀਚੇ ਨੂੰ ਦੁਹਰਾਉਂਦੇ ਹੋਏ, ਵੱਖਵਾਦੀ ਸਮੂਹ "ਸਿੱਖਸ ਫਾਰ ਜਸਟਿਸ" (SFJ) ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ, ਸ਼ਿਮਲਾ ਦੇ ਨਾਲ ਵਾਲੀ ਇੱਕ ਸਰਕਾਰੀ ਇਮਾਰਤ ਵਿੱਚ "ਖਾਲਿਸਤਾਨੀ" ਝੰਡਾ ਚੜ੍ਹਾ ਕਿ ਉਸਦੀ ਇੱਕ ਵੀਡੀਓ ਫੁਟੇਜ ਜਾਰੀ ਕੀਤੀ ਹੈ।
ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸਵਾਲ ਕਰਦੇ ਹੋਏ ਕਿ ਕੀ ਉਹ ਖਾਲਿਸਤਾਨ ਦਾ ਸਮਰਥਨ ਕਰਨਗੇ ਜਾਂ ਹਿੰਦੁਸਤਾਨ ਦਾ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੱਤੀ ਕਿ "ਕੈਲੰਡਰ 'ਤੇ 1 ਨਵੰਬਰ ਦੀ ਤਰੀਕ 'ਤੇ ਨਿਸ਼ਾਨ ਲਾ ਲਵੇ ਅਤੇ ਧਰਮਪੁਰ, ਸੋਲਨ, ਡਲਹੋਜ਼ੀ 'ਚ ਸਿੱਖਾਂ ਨਾਲ ਬਲਾਤਕਾਰ ਅਤੇ ਕਤਲੇਆਮ ਦੇ ਜ਼ਿੰਮੇਵਾਰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੁਣ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ