SFJs Gurpatawant Singh Pannu statement: 13 ਦਸੰਬਰ, 2001 ਨੂੰ ਸੰਸਦ 'ਤੇ ਅੱਤਵਾਦੀ ਹਮਲੇ ਦੀ ਬਰਸੀ ਵਾਲੇ ਦਿਨ ਹੀ ਲੋਕ ਸਭਾ ਤੇ ਸੰਸਦ ਕੈਂਪਸ ਤੋਂ ਬਾਹਰ ਸੁਰੱਖਿਆ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ। ਸੰਸਦ 'ਤੇ ਹੋਏ ਅੱਤਵਾਦੀ ਹਮਲੇ ਦੇ 22 ਸਾਲਾਂ ਬਾਅਦ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਗੁਰਪਤਵੰਤ ਸਿੰਘ ਪੰਨੂ 'ਤੇ ਇਕ ਵਾਰ ਮੁੜ ਸੁਰੱਖਿਆ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੰਨੂ ਨੇ ਸੰਸਦ 'ਚ ਘੁਸਪੈਠ ਮਾਮਲੇ 'ਚ ਗ੍ਰਿਫਤਾਰ ਔਰਤ ਸਣੇ ਚਾਰ ਮੁਲਜ਼ਮਾਂ ਨੂੰ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਪੰਨੂ ਨੇ ਇਸ ਮਾਮਲੇ 'ਚ ਇਕ ਸੰਦੇਸ਼ ਜਾਰੀ ਕੀਤਾ ਹੈ, ਪਰ ਇਸ ਪੂਰੇ ਘਟਨਾਕ੍ਰਮ ਵਿੱਚ ਆਪਣੀ ਸ਼ਮੂਲੀਅਤ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਪੰਨੂ ਨੇ ਸੰਦੇਸ਼ 'ਚ ਕਿਹਾ ਹੈ ਕਿ ਸੰਸਦ 'ਤੇ ਹਮਲੇ ਦੀ ਬਰਸੀ 'ਤੇ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਵਾਲਿਆਂ ਨੂੰ 10 ਲੱਖ ਰੁਪਏ ਦੀ ਕਾਨੂੰਨੀ ਸਹਾਇਤਾ ਦਿੱਤੀ ਜਾਵੇਗੀ। ਪਰ ਇਸ ਦੌਰਾਨ 5 ਦਸੰਬਰ ਨੂੰ ਜਾਰੀ ਕੀਤੇ ਗਏ ਉਸ ਦੇ ਬਿਆਨ ਅਤੇ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ 'ਚ ਲੱਗੀ ਸੰਨ੍ਹ ਦੀ ਸ਼ਮੂਲੀਅਤ ਬਾਰੇ ਕੁਝ ਨਹੀਂ ਕਿਹਾ ਗਿਆ।
ਸੰਦੇਸ਼ ਵਿੱਚ ਉਸਨੇ ਲਿਖਿਆ ਹੈ - ਤਾਂ ਅਸਲ ਵਿੱਚ ਭਾਰਤੀ ਸੰਸਦ ਦੀ ਨੀਂਹ ਨੂੰ ਝਟਕਾ ਲੱਗਾ ਹੈ। ਸਵੈ-ਰੱਖਿਆ ਲਈ ਹਥਿਆਰਾਂ ਨਾਲ ਲੈਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਉਸ ਨੇ 26 ਜਨਵਰੀ 2024 ਤੋਂ ਭਾਰਤ ਵਿੱਚ ਰੈਫਰੈਂਡਮ ਮੁਹਿੰਮ ਨੂੰ ਸ਼ੁਰੂ ਕਰਨ ਦੀ ਇੱਕ ਹੋਰ ਧਮਕੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੰਨੂ ਨੇ 5 ਦਸੰਬਰ ਨੂੰ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਸੀ। ਜਿਸ ਵਿੱਚ ਉਸ ਨੇ 22 ਸਾਲ ਪਹਿਲਾਂ ਅਫਜ਼ਲ ਗੁਰੂ ਵੱਲੋਂ ਭਾਰਤੀ ਸੰਸਦ 'ਤੇ ਕੀਤੇ ਗਏ ਹਮਲੇ ਵਾਂਗ ਹੀ 13 ਦਸੰਬਰ 2023 ਨੂੰ ਹਮਲੇ ਦੀ ਗੱਲ ਕੀਤੀ ਸੀ। ਪੰਨੂ ਨੇ 5 ਦਸੰਬਰ ਨੂੰ ਜਾਰੀ ਸੰਦੇਸ਼ ਵਿੱਚ ਕਿਹਾ ਸੀ - ਕੀ ਭਾਰਤ ਉਸ ਨੂੰ ਮਾਰਨ ਦੀ ਮੋਦੀ ਸਰਕਾਰ ਦੀ ਸਾਜ਼ਿਸ਼ ਤਹਿਤ SFJ ਦੀ 13 ਦਸੰਬਰ ਦੀ ਪ੍ਰਤੀਕਿਰਿਆ ਦਾ ਸਾਹਮਣਾ ਕਰਨ ਲਈ ਤਿਆਰ ਹੈ?
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।