ਨਵੀਂ ਦਿੱਲੀ: ਪਾਕਿਸਤਾਨ 'ਚ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਗੁਰਦੁਆਰੇ 'ਤੇ ਹੋਏ ਹਮਲੇ ਤੋਂ ਬਾਅਦ ਗੁਰਦੁਆਰੇ ਦਾ ਜਾਇਜ਼ਾ ਲੈਣ ਐਸਜੀਪੀਸੀ ਦੇ ਚਾਰ ਮੈਂਬਰਾਂ ਦਾ ਵਫਦ ਜਾਏਗਾ ਨਨਕਾਣਾ ਸਾਹਿਬ ਜਾਏਗਾ।


ਉਧਰ ਨਵੀਂ ਦਿੱਲੀ 'ਚ ਵਿਰੋਧ ਕਰ ਰਹੀਆਂ ਸਿੱਖ ਜੱਥੇਬੰਦੀਆਂ ਨੂੰ ਪੁਲਿਸ ਨੇ ਪਾਕਿਸਤਾਨੀ ਅੰਬੈਸੀ ਵੱਲ ਜਾਣ ਤੋਂ ਰੋਕਿਆ।ਵਿਰੋਧ ਪਰਦਰਸ਼ਨ ਕਰ ਰਹੇ ਸਿੱਖਾਂ ਨੂੰ ਪਾਕਿਸਤਾਨੀ ਅੰਬੈਸੀ ਦੇ ਰਾਸਤੇ 'ਚ ਹੀ ਰੋਕ ਲਿਆ ਗਿਆ। ਪਰ ਸਿੱਖ ਜੱਥੇਬੰਦੀਆਂ ਦੇ ਇੱਕ ਵਫਦ ਪਾਕਿਸਤਾਨੀ ਅੰਬੈਸੀ ਮੰਗ ਪੱਤਰ ਦੇਣ ਲਈ ਪਹੁੰਚ ਗਿਆ ਹੈ। ਵਿਰੋਧ ਕਰ ਰਹੀਆਂ ਸਿੱਖ ਜੱਥੇਬੰਦੀਆਂ ਪਾਕਿਸਤਾਨ 'ਚ ਸਿੱਖਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕਰ ਰਹੀਆਂ ਹਨ।