ਸ਼ਾਹੀਨ ਬਾਗ ਦੇ ਲੋਕਾਂ ਦਾ ਕਹਿਣਾ ਹੈ ਕਿ ਕੱਲ ਉਹ ਪੈਦਲ ਮਾਰਚ ਕਰਨਗੇ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਜਾਣਗੇ। ਇਹ ਫੈਸਲਾ ਬੀਤੀ ਰਾਤ 3 ਵਜੇ ਲਿਆ ਗਿਆ। ਇਹ ਮਾਰਚ ਜਸੋਲਾ ਮਥੁਰਾ ਰੋਡ ਤੋਂ ਹੁੰਦੇ ਹੋਏ ਗ੍ਰਹਿ ਮੰਤਰਾਲੇ ਤੱਕ ਜਾਵੇਗਾ। ਇਸ ਸਬੰਧੀ ਪੁਲਿਸ ਦੀ ਇਜਾਜ਼ਤ ਨਹੀਂ ਲਈ ਗਈ ਹੈ, ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਜਦੋਂ ਉਨ੍ਹਾਂ ਨੇ ਬੁਲਾਇਆ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਦੇ ਇੰਤਜ਼ਾਮ ਵੀ ਕਰਨੇ ਚਾਹੀਦੀ ਹਨ।
ਸ਼ਨੀਵਾਰ ਸਵੇਰੇ ਕਰੀਬ 11 ਵਜੇ ਸ਼ਾਹੀਨ ਬਾਗ ਵਿੱਚ ਰੋਡ 'ਤੇ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਆਸਿਫ ਤੁਫਾਨੀ ਨਾਮ ਦੇ ਇੱਕ ਪ੍ਰਦਰਸ਼ਨਕਾਰੀ ਨੇ ਐਲਾਨ ਕੀਤਾ ਕਿ "ਅਸੀਂ ਅਮਿਤ ਸ਼ਾਹ ਨੂੰ ਮਿਲਣ ਲਈ ਤਿਆਰ ਹਾਂ ਅਤੇ ਅਸੀਂ ਮਿਲਣ ਲਈ ਜਾਵਾਂਗੇ"।
ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ, "ਅਮਿਤ ਸ਼ਾਹ ਜੀ ਨੇ ਪੂਰੇ ਦੇਸ਼ ਨੂੰ ਸੱਦਾ ਦਿੱਤਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਨਾਲ ਜੁੜੇ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਮਿਲਣ ਆਉਣ। ਇਸ ਲਈ, ਅਸੀਂ ਕੱਲ ਉਨ੍ਹਾਂ ਨੂੰ ਦੁਪਹਿਰ 2 ਵਜੇ ਮਿਲਣ ਜਾਵਾਂਗੇ। ਸਾਡੇ ਕੋਲ ਕੋਈ ਵਫਦ ਨਹੀਂ ਹੈ, ਹਰੇਕ ਵਿਅਕਤੀ ਜਿਸ ਨੂੰ ਇਸ ਕਾਨੂੰਨ ਤੋਂ ਪਰੇਸ਼ਾਨ ਹੈ ਉਹ ਸਾਡੇ ਨਾਲ ਚੱਲੇਗਾ।
ਦਿਲਚਸਪ ਗੱਲ ਇਹ ਹੈ ਕਿ ਗ੍ਰਹਿ ਮੰਤਰਾਲੇ ਮੁਤਾਬਿਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੱਲ੍ਹ ਅਜਿਹੀ ਕੋਈ ਬੈਠਕ ਤੈਅ ਨਹੀਂ ਕੀਤੀ ਗਈ ਹੈ।