ਨਵੀਂ ਦਿੱਲੀ: ਕਿਸਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਈ ਸ਼ਾਹੀਨ ਬਾਗ ਦੀ ਬਿਲਕਿਸ ਦਾਦੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੈ। ਸਿੰਘੂ ਬਾਰਡਰ ਤੋਂ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਖੁਦ ਨੂੰ ਕਿਸਾਨ ਦੀ ਧੀ ਕਹਿ ਕੇ ਸੰਘਰਸ਼ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।

ਇਸ ਤੋਂ ਪਹਿਲਾ ਦਿੱਲੀ ਦੀ ਬਿਲਕਿਸ ਦਾਦੀ ਨੇ ਕਿਹਾ ਸੀ, "ਅਸੀਂ ਕਿਸਾਨਾਂ ਦੀਆਂ ਧੀਆਂ ਹਾਂ, ਅੱਜ ਅਸੀਂ ਕਿਸਾਨ ਪ੍ਰਦਰਸ਼ਨ ਦਾ ਸਮਰਥਨ ਕਰਨ ਜਾਵਾਂਗੇ। ਅਸੀਂ ਆਪਣੀ ਆਵਾਜ਼ ਚੁੱਕਾਂਗੇ। ਸਰਕਾਰ ਨੂੰ ਸਾਨੂੰ ਸੁਣਨਾ ਚਾਹੀਦਾ ਹੈ।"


ਬਿਲਕਿਸ ਦਾਦੀ ਸ਼ਾਹੀਨ ਬਾਗ ਤੋਂ ਸੁਰਖੀਆਂ ਵਿੱਚ ਆਈ-

ਇਹ ਨਹੀਂ ਕਿ ਬਿਲਕਿਸ ਦਾਦੀ ਸਿਰਫ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ ਦੌਰਾਨ ਹੋ ਰਹੇ ਪ੍ਰਦਰਸ਼ਨਾਂ 'ਚ ਨਜ਼ਰ ਆਈ ਸੀ। ਉਹ ਸਵੇਰ ਤੋਂ ਰਾਤ ਤੱਕ ਧਰਨਾ ਕਰਦੀ ਦਿਖਾਈ ਦਿੱਤੀ। ਉਸ ਨੇ ਇਸ ਵਿਰੋਧ ਦੇ ਅੰਤ ਤੱਕ ਬਣੇ ਰਹਿਣ ਦੀ ਗੱਲ ਕੀਤੀ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904