ਸਤਾਰਾ: ਐਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ੁੱਕਰਵਾਰ ਦੀ ਸ਼ਾਮ ਭਾਰੀ ਬਾਰਸ਼ ‘ਚ ਪੱਛਮੀ ਮਹਾਰਾਸਟਰ ਦੇ ਸਤਾਰਾ ‘ਚ ਇੱਕ ਰੈਲੀ ਨੂੰ ਸੰਬੋਧਤ ਕੀਤਾ। ਇੱਥੇ 21 ਅਕਤੂਬਰ ਨੂੰ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੇ ਨਾਲ ਲੋਕਸਭਾ ਜ਼ਿਮਣੀ ਚੋਣ ਵੀ ਹੋਣੀ ਹੈ। ਬਾਰਸ਼ ‘ਤ ਭਿੱਜੇ ਵਾਰ ਨੇ ਆਪਣੇ ਸਾਰੇ ਭਾਸ਼ਣ ਦੌਰਾਨ ਲੋਕਸਭਾ ਚੋਣਾਂ ‘ਚ ਉਮੀਦਵਾਰਾਂ ਦੀ ਗਤਲ ਚੋਣ ਨੂੰ ਸੁਧਾਰਣ ਦੀ ਗੱਲ ਕੀਤੀ।

ਐਨਸੀਪੀ ਨੇ ਲੋਕਸਭਾ ਚੋਣਾਂ ‘ਚ ਸਤਾਰਾ ਸੰਸਦੀ ਖੇਤਰ ਤੋਂ ਸ਼ਿਵਾਜੀ ਮਹਾਰਾਹ ਦੇ ਵੰਸ਼ਜ ਉਦਯਨਰਾਜੇ ਭੋਸਕੇ ਨੂੰ ਉਮੀਦਵਾਰ ਬਣਾਇਆ ਸੀ ਅਤੇ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ। ਪਰ ਭੋਸਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਨਸੀਪੀ ਦਾ ਸਾਥ ਛੱਡ ਬੀਜੇਪੀ ‘ਚ ਸ਼ਾਮਲ ਹੋ ਗਏ ਹਨ। ਉਹ ਉਹ ਬੀਜੇਪੀ ਦੀ ਟਿਕਟ ‘ਤੇ ਇੱਥੋਂ ਜ਼ਿਮਣੀ ਚੋਣਾਂ ‘ਚ ਫੜ੍ਹੇ ਹਨ ਅਤੇ ਐਨਸੀਪੀ ਨੇ ਮੈਦਾਨ ‘ਚ ਸ਼੍ਰੀਨਿਵਾਸ ਪਾਟਿਲ ਨੂੰ ਉਤਾਰਿਆ ਹੈ।

ਪਵਾਰ ਨੇ ਰੈਲੀ ‘ਚ ਕਿਹਾ, “ਇੰਦਰ ਦੇਵ ਨੇ ਵੀ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਲਈ ਐਨਸੀਪੀ ਨੰ ਆਸ਼ੀਰਵਾਦ ਦਿੱਤਾ ਹੈ ਅਤੇ ਇੰਦਰ ਦੇਵ ਦੇ ਆਸ਼ੀਰਵਾਦ ਨਾਲ ਸਤਾਰਾ ‘ਚ ਜ਼ਿਲ੍ਹਾ ਮਹਾਰਾਸ਼ਟਰ ‘ਚ ਇੱਕ ਵਾਰ ਫੇਰ ਚਮਤਕਾਰ ਹੋਵੇਗਾ”। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਗਲਤੀ ਨੂੰ ਸੁਧਾਰਣ ਦੇ ਲੲੂ ਸਤਾਰਾ ਦਾ ਹਰ ਨੌਜਵਾਨ ਅਤੇ ਬੁਜ਼ੂਰਗ 21 ਅਕਤੂਬਰ ਦਾ ਇੰਤਜ਼ਾਰ ਕਰ ਰਿਹਾ ਹੈ।