ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਹਾਈਕਮਾਨ ਵੱਲੋਂ ਵੀ ਹਰਿਆਣਾ ਵਿੱਚ ਚੋਣ ਲੜਨ ਦੀ ਸਹਿਮਤੀ ਨਹੀਂ ਮਿਲੀ। ਹੁਣ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਵਿੱਚ ਬੀਜੇਪੀ ਨੂੰ ਛੱਡ ਬਾਕੀ ਪਾਰਟੀਆਂ ਨਾਲ ਗਠਜੋੜ ਕਰਕੇ ਆਪਣੇ ਉਮੀਦਵਾਰ ਉਤਾਰੇਗਾ।


ਇਸ ਸਬੰਧੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਇੰਚਾਰਜ ਬਲਵਿੰਦਰ ਭੂੰਦੜ ਨੇ ਕਿਹਾ ਕਿ ਹਰਿਆਣਾ ਬੀਜੇਪੀ ਤੋਂ ਬਾਅਦ ਬੀਜੇਪੀ ਦੀ ਹਾਈਕਮਾਨ ਨਾਲ ਵੀ ਬੈਠਕਾਂ ਹੋਈਆਂ, ਪਰ ਕੋਈ ਵੀ ਗੱਲ ਸਿਰੇ ਨਹੀਂ ਚੜ੍ਹੀ।


ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗਠਜੋੜ ਪੰਜਾਬ ਦੇ ਵਿੱਚ ਕੀ ਅਸਰ ਰਹੇਗਾ, ਇਸ ਬਾਰੇ ਭੂੰਦੜ ਨੇ ਗੱਲ ਸਮੇਂ 'ਤੇ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।


ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੱਲ੍ਹ ਜਾਂ ਪਰਸੋਂ ਤੱਕ ਆਪਣੇ ਉਮੀਦਵਾਰ ਐਲਾਨ ਦੇਵੇਗਾ। ਇਸ ਦੇ ਨਾਲ ਇਹ ਵੀ ਖ਼ੁਲਾਸਾ ਕੀਤਾ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਕਿਸ ਦੇ ਗੱਠਜੋੜ ਨਾਲ ਚੋਣ ਲੜੇਗੀ।