ਭਾਰਤ ਦਾ ਗਲਤ ਨਕਸ਼ਾ ਪੋਸਟ ਕਰਨ 'ਤੇ ਟ੍ਰੋਲ ਹੋਏ ਸ਼ਸ਼ੀ ਥਰੂਰ, ਹੁਣ ਟਵਿੱਟ ਕਿਤਾ ਡਲੀਟ
ਏਬੀਪੀ ਸਾਂਝਾ | 21 Dec 2019 01:43 PM (IST)
ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ 'ਭਾਰਤ ਬਚਾਓ ਰੈਲੀ' ਦੀ ਇੱਕ ਤਸਵੀਰ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਭਾਰਤ ਦਾ ਗਲਤ ਨਕਸ਼ਾ ਦਿਖ ਰਿਹਾ ਸੀ। ਜਿਸ ਤੋਂ ਬਆਦ ਟਵਿੱਟਰ ਯੂਜ਼ਰਸ ਨਕਸ਼ੇ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਕਰ ਰਿਹੇ ਹਨ। ਇਸ ਤੋਂ ਬਾਅਦ ਹੁਣ ਸ਼ਸ਼ੀ ਥਰੂਰ ਨੇ ਟਵਿੱਟ ਡਲੀਟ ਕਰ ਦਿੱਤਾ।
ਨਵੀਂ ਦਿੱਲੀ: ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ 'ਭਾਰਤ ਬਚਾਓ ਰੈਲੀ' ਦੀ ਇੱਕ ਤਸਵੀਰ ਆਪਣੇ ਟਵਿੱਟਰ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਭਾਰਤ ਦਾ ਗਲਤ ਨਕਸ਼ਾ ਦਿਖ ਰਿਹਾ ਸੀ। ਜਿਸ ਤੋਂ ਬਆਦ ਟਵਿੱਟਰ ਯੂਜ਼ਰਸ ਨਕਸ਼ੇ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਕਰ ਰਿਹੇ ਹਨ। ਇਸ ਤੋਂ ਬਾਅਦ ਹੁਣ ਸ਼ਸ਼ੀ ਥਰੂਰ ਨੇ ਟਵਿੱਟ ਡਲੀਟ ਕਰ ਦਿੱਤਾ। ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਭਾਰਤ ਦਾ ਨਵਾਂ ਨਕਸ਼ਾ ਟਵਿੱਟ ਕੀਤਾ ਸੀ। ਇਸ 'ਚ ਭਾਰਤ ਦੀਆਂ ਨਵੀਆਂ ਸਰਹੱਦਾਂ ਦੀ ਸਹੀ ਜਾਨਕਾਰੀ ਦਿੱਤੀ ਗਈ ਹੈ। ਹਾਲ ਹੀ 'ਚ ਸਿਨੇ ਅਦਾਕਾਰ ਫਰਹਾਨ ਅਖਤਰ ਨੇ ਵੀ ਟਵਿੱਟਰ 'ਤੇ ਭਾਰਤ ਦਾ ਗਲਤ ਨਕਸ਼ਾ ਪੋਸਟ ਕੀਤਾ ਸੀ। ਜਦੋਂ ਵਿਵਾਦ ਵਧਿਆ ਤਾਂ ਉਸਨੂੰ ਮੁਆਫੀ ਮੰਗਣੀ ਪਈ। ਹੁਣ ਸ਼ਸ਼ੀ ਥਰੂਰ ਇਸ ਨਕਸ਼ੇ ਬਾਰੇ ਕੀ ਸਪੱਸ਼ਟੀਕਰਨ ਦੇਣਗੇ ਇਹ ਵੇਖਣਾ ਦਿਲਚਸਪ ਰਹੇਗਾ।