ਪਟਨਾ: ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ‘ਚ ਪੂਰੇ ਦੇਸ਼ ਦੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸੇ ਦੇ ਚਲਦਿਆ ਅੱਜ ਬਿਹਾਰ ‘ਚ ਆਰਜੇਡੀ ਨੇ ਬਿਹਾਰ ਬੰਦ ਦਾ ਅੇਲਾਨ ਕੀਤਾ ਹੈ। ਬਿਹਾਰ ‘ਚ ਬੰਦ ਦੌਰਾਨ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਦੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਬਿਹਾਰ ਬੰਦ ਨੂੰ ਲੈ ਕੇ ਬੀਤੇ ਦਿਨੀਂ ਤੇਜਸਵੀ ਯਾਦਵ ਸਣੇ ਆਰਜੇਡੀ ਦੇ ਤਮਾਮ ਵੱਡੇ ਨੇਤਾਵਾਂ ਨੇ ਮਸ਼ਾਲ ਜੁਲੂਸ ਕੱਢਿਆ।


ਬੰਦ ਤੋਂ ਪਹਿਲਾਂ ਤੇਜਸਵੀ ਯਾਦਵ ਨੇ ਮੁਖ ਮੰਤਰੀ ਨਿਤੀਸ਼ ਕੁਮਾਰ ਸਣੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਸੀ ਕਿ ਪ੍ਰਦਰਸ਼ਨ ਦੌਰਾਨ ਜੇਕਰ ਕਿਸੇ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਰਕਾਰ ਅਮਜ਼ਾਮ ਦੇ ਭੁਗਤਾਨ ਲਈ ਤਿਆਰ ਰਹੇ। ਬਿਹਾਰ ਦੇ ਜਹਾਨਾਬਾਦ ਦਰਭੰਗਾ, ਵੈਸ਼ਾਲੀ ਸਣੇ ਕਈ ਜ਼ਿਿਲ੍ਹਆਂ ‘ਚ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਰਾਜਧਾਨੀ ਪਟਨਾ ‘ਚ ਫਿਲਹਾਲ ਸ਼ਾਤੀ ਹੈ। ਪਟਨਾ ਰੇਲਵੇ ਸਟੇਸ਼ਨ ‘ਤੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਹੈ, ਪਰ ਪ੍ਰਦਰਸ਼ਨਕਾਰੀ ਰੇਲਵੇ ਸਟੇਸ਼ਨ ‘ਤੇ ਪਹੁੰਚ ਸਕਦੇ ਹਨ ਜਿਸ ਲਈ ਸਟੇਸ਼ਨ ਦੇ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ।

* ਉਧਰ ਪੱਪੂ ਯਾਦਵ ਖੁਦ ਅੱਜ ਪਟਨਾ ‘ਚ ਨਹੀਂ ਹਨ ਪਰ ਉਨ੍ਹਾਂ ਨੇ ਆਪਣੇ ਸਮੱਰਥਕਾਂ ਨੂੰ ਆਵਾਜਾਈ ਪ੍ਰਭਾਵਿੱਤ ਨਾ ਕਰਨ ਦੀ ਅਪੀਲ ਕੀਤੀ ਹੈ।

* ਦਰਭੰਗਾ ਦੇ ਗੰਜ ਚੌਕ ‘ਤੇ ਹਜ਼ਾਰਾਂ ਆਰਜੇਡੀ ਕਾਰਜਕਰਤਾਵਾਂ ਨੇ ਨੰਗੇ ਹੋਕੇ ਅਗਜਨੀ ਕੀਤੀ ਅਤੇ ਮੁਖ ਮਾਰਗ ਨੂੰ ਜਾਮ ਕਰ ਦਿੱਤਾ ਹੈ ਜਿਸ ਕਰਕੇ ਹਜ਼ਾਰਾਂ ਗੱਡੀਆਂ ਰਾਹ ‘ਚ ਫੱਸ ਗਈਆਂ ਹਨ।

ਨਾਗਰਿਕਤਾ ਕਾਨੂੰਨ ਦੇ ਵਿਰੋਧ ‘ਚ ਆਰਜੇਡੀ ਕਾਰਜਕਰਤਾ ਨੇ ਐਨਐਚ ‘ਤੇ ਹੰਗਾਮਾ ਕੀਤਾ, ਬੰਦ ਸਮੱਰਥਕਾਂ ਨੇ ਹਾਜੀਪੁਰ-ਮੁਜ਼ਫਰਪੁਰ ਐਨਐਚ-22 ਨੂੰ ਭਗਵਾਨਪੁਰ ‘ਚ ਬੰਦ ਕਰ ਦਿੱਤਾ। ਸਵੇਰ ਤੋਂ ਹੀ ਐਨਐਚ ‘ਤੇ ਟਾਈਰ ਸਾੜ ਆਰਜੇਡੀ ਸਮਰਥਕਾਂ ਨੇ ਜਾਮ ਲਗਾਏ ਹੋਏ ਹਨ।

ਇਸ ਦੌਰਾਨ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਐਨਆਰਸੀ ਬਿਹਾਰ 'ਚ ਬਿਲਕੁਲ ਲਾਗੂ ਨਹੀਂ ਹੋਏਗੀ। ਨਿਤੀਸ਼ ਨੇ ਕਿਹਾ ਕਿ ਘੱਟ ਗਿਣਤੀਆਂ ਨੂੰ ਡਰਨ ਦੀ ਲੋੜ ਨਹੀਂ ਹੈ। ਮੈਂ ਗਰੰਟੀ ਦਿੰਦਾ ਹਾਂ ਕਿ ਜਦੋਂ ਤੱਕ ਅਸੀਂ ਸ਼ਾਸਨ 'ਚ ਹਾਂ ਘੱਟਗਿਣਤੀ ਭਾਈਚਾਰੇ ਨਾਲ ਕੁਝ ਵੀ ਗਲਤ ਜਾਂ ਅਣਗੌਲਿਆ ਨਹੀਂ ਜਾਵੇਗਾ।