ਅਸਲ 'ਚ ਆਲ ਇੰਡੀਆ ਪੇਸ਼ੇਵਰ ਕਾਂਗਰਸ ਨੇ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਸੀ। ਇਸ ਪਟੀਸ਼ਨ 'ਚ ਇਹ ਮੰਗ ਕੀਤੀ ਗਈ ਹੈ ਕਿ ਔਰਤਾਂ ਨੂੰ ਪੀਰੀਅਡਸ ਦੌਰਾਨ ਛੁੱਟੀ ਲਈ ਨਿਯਮ ਤੇ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਇਸ ਮੰਗ 'ਤੇ ਲੋਕਾਂ ਨੂੰ ਆਨਲਾਈਨ ਸਾਈਨ ਕਰਕੇ ਸਮਰਥਨ ਇਕੱਠਾ ਕੀਤਾ ਜਾ ਰਹੀ ਹੈ। ਸ਼ਸ਼ੀ ਥਰੂਰ ਨੇ ਇਸ ਪਟੀਸ਼ਨ ਦੇ ਲਿੰਕ ਨੂੰ ਟਵੀਟ ਕਰਕੇ ਲੋਕਾਂ ਨੂੰ ਇਸ ‘ਤੇ ਦਸਤਖ਼ਤ ਕਰਨ ਲਈ ਕਿਹਾ ਹੈ।
ਕਾਂਗਰਸ ਮਹਿਲਾ ਨੇਤਾਵਾਂ ਨੇ ਨਹੀਂ ਕੀਤਾ ਸਮਰਥਨ:
ਇਸ ਟਵੀਟ ਦੇ ਜਵਾਬ 'ਚ ਕਾਂਗਰਸ ਨੇਤਾ ਸ਼ਰਮਿਸ਼ਠਾ ਮੁਖਰਜੀ ਤੇ ਅਦਿਤੀ ਸਿੰਘ ਨੇ ਵੀ ਟਵੀਟ ਕਰਕੇ ਇਸ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ। ਦੋਵਾਂ ਨੇ ਇਸ ਲਈ ਵੱਖੋ ਵੱਖਰੀਆਂ ਦਲੀਲਾਂ ਦਿੱਤੀਆਂ। ਸ਼ਰਮਿਸ਼ਠਾ ਮੁਖਰਜੀ ਨੇ ਕਿਹਾ ਕਿ ਮੈਂ ਇਸ ਦਾ ਸਮਰਥਨ ਨਹੀਂ ਕਰ ਸਕਦੀ। ਬਹੁਤ ਸਾਰੀਆਂ ਔਰਤਾਂ ਸਭ ਤੋਂ ਵੱਧ ਦੁਖ ਝੱਲਣ ਤੋਂ ਬਾਅਦ ਵੀ ਮਜ਼ਬੂਤ ਤੇ ਕੰਮ ਕਰਨ ਦੇ ਯੋਗ ਹੁੰਦੀਆਂ ਹਨ।
ਇਸ ਦੇ ਨਾਲ ਹੀ ਰਾਏਬਰੇਲੀ ਤੋਂ ਵਿਧਾਇਕ ਅਦਿਤੀ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਇੱਕ ਵਾਰ ਆਦਮੀ ਫੈਸਲਾ ਲੈ ਰਹੇ ਹਨ ਕਿ ਔਰਤਾਂ ਕੀ ਚਾਹੁੰਦੀਆਂ ਹਨ। ਮੈਂ ਇਸ ਮਿਆਦ ਦੇ ਦੌਰਾਨ ਹੀ ਚੋਣ ਲੜੀ ਤੇ ਜਿੱਤੀ।