ਚੰਡੀਗੜ੍ਹ: ਸ਼ਿਲਾਂਗ ਦੇ ਸਿੱਖਾਂ ਦੀ ਮਦਦ ਲਈ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਭੇਜਿਆ ਵਾਪਸ ਆ ਗਿਆ ਹੈ। ਮੇਘਾਲਿਆ ਦੀ ਸਰਕਾਰ ਨੇ ਵਫ਼ਦ ਨੂੰ ਸ਼ਿਲਾਂਗ ਦੇ ਸਿੱਖਾਂ ਨੂੰ ਇਨਸਾਫ ਦਿਵਾਉਣ ਦਾ ਦਿਲਾਸਾ ਦਿਵਾਇਆ ਹੈ। ਵਫ਼ਦ ਦੀ ਅਗਵਾਈ ਕਰ ਰਹੇ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜੇ ਇਹ ਮਸਲਾ ਕਿਸੇ ਹੱਲ ਤਕ ਨਹੀਂ ਲੱਗਦਾ ਤਾਂ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਗ੍ਰਹਿ ਮੰਤਰੀ ਨਾਲ ਵੀ ਇਸ ਮੁੱਦੇ 'ਤੇ ਚਰਚਾ ਕਰਨਗੇ।

ਇਸ ਵਫਦ ਨੇ ਸਮਝਿਆ ਕਿ ਮੇਘਾਲਿਆ ਦੀ ਸਰਕਾਰ ਨਾਲ ਜੁੜੇ ਕੁਝ ਲੋਕ ਹੀ ਸਿੱਖਾਂ ਨੂੰ ਤੰਗ ਕਰ ਰਹੇ ਹਨ, ਕਿਉਂਕਿ ਜਿਸ ਜ਼ਮੀਨ 'ਤੇ ਸਿੱਖ ਭਾਈਚਾਰਾ ਵੱਸ ਰਿਹਾ ਹੈ, ਉਸ ਦੀ ਕੀਮਤ ਅੰਬਰਾਂ ਨੂੰ ਲੱਗਦੀ ਹੈ। ਇਸ ਦੇ ਨਾਲ ਹੀ ਰੰਧਾਵਾ ਨੇ ਕਿਹਾ ਕਿ ਮੇਘਾਲਿਆ ਸਰਕਾਰ ਦੀ ਨੀਅਤ ਵਿੱਚ ਹੀ ਖੋਟ ਹੈ ਜਿਸ ਕਰਕੇ ਸਿੱਖਾਂ ਦਾ ਮਸਲਾ ਹੱਲ ਨਹੀਂ ਹੋ ਰਿਹਾ।

ਹਾਲਾਂਕਿ ਇਹ ਮਾਮਲਾ ਮੇਘਾਲਿਆ ਦੀ ਹਾਈ ਕੋਰਟ ਵਿੱਚ ਵੀ ਚੱਲ ਰਿਹਾ ਹੈ, ਜਿਸ ਨੇ ਸਿੱਖਾਂ ਨੂੰ ਜ਼ਮੀਨ 'ਤੇ ਸਟੇਅ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਸਰਕਾਰ ਵੱਲੋਂ ਸਿੱਖਾਂ ਲਈ ਮਹਿੰਗੇ ਤੋਂ ਮਹਿੰਗੇ ਵਕੀਲ ਦਾ ਖ਼ਰਚਾ ਵੀ ਚੁੱਕਿਆ ਜਾਵੇਗਾ। ਦੱਸ ਦੇਈਏ ਪੰਜਾਬ ਸਰਕਾਰ ਦੇ ਵਫ਼ਦ ਨੇ ਮੇਘਾਲਿਆ ਦੇ ਗ੍ਰਹਿ ਮੰਤਰੀ ਜੇਮਸ ਕੇ ਸੰਗਮਾ ਨਾਲ ਮੁਲਾਕਾਤ ਕਰਕੇ ਸ਼ਿਲਾਂਗ ਵਿੱਚ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ 'ਤੇ ਗੱਲਬਾਤ ਕੀਤੀ ਹੈ।