ਜੀ ਹਾਂ, ਸ਼ਿਲਪਾ ਸ਼ੈਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਐਡਵਾਜ਼ਸਰੀ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਕੇਂਦਰ ਸਰਕਾਰ ਦੇ 'ਫਿੱਟ ਇੰਡੀਆ' ਮੁਹਿੰਮ ਲਈ ਬਣਾਈ ਗਈ ਹੈ, ਜਿਸ ‘ਚ ਸ਼ਿਲਪਾ ਸ਼ੈਟੀ ਨੂੰ ਮੈਂਬਰ ਬਣਾਇਆ ਗਿਆ ਹੈ। ਸ਼ਿਲਪਾ ਨੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ। ਸ਼ਿਲਪਾ ਸ਼ੈਟੀ ਨੇ ਟਵੀਟ ‘ਤੇ ਪੋਸਟ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈਟੀ ਸਰਕਾਰ ਦੇ ਫਿਟਨੈੱਸ ਨਾਲ ਜੁੜੇ ਸਮਾਗਮਾਂ ‘ਚ ਹਿੱਸਾ ਲੈ ਚੁੱਕੀ ਹੈ। ਸਰਕਾਰੀ ਅਧਿਕਾਰੀਆਂ, ਭਾਰਤੀ ਓਲੰਪਿਕ ਸੰਘ ਦੇ ਮੈਂਬਰਾਂ, ਰਾਸ਼ਟਰੀ ਖੇਡ ਮਹਾਸੰਘ, ਨਿੱਜੀ ਸੰਸਥਾਵਾਂ ਤੇ ਫਿਟਨੈੱਸ ਪ੍ਰਮੋਟਰਾਂ ਦੀ ਮੌਜੂਦਗੀ ਵਾਲੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ‘ਫਿੱਟ ਭਾਰਤ ਮੁਹਿੰਮ’ ‘ਤੇ ਸਰਕਾਰ ਨੂੰ ਸਲਾਹ ਦੇਵੇਗੀ।
ਮੋਦੀ 29 ਅਗਸਤ ਨੂੰ ਇਸ ਮੁਹਿੰਮ ਨੂੰ ਲੌਂਚ ਕਰਨਗੇ। ਉਧਰ ਸ਼ਿਲਪਾ ਸ਼ੈਟੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ 13 ਸਾਲ ਬਾਅਦ ‘ਨਿਕੰਮਾ’ ਤੋਂ ਬਾਲੀਵੁੱਡ ‘ਚ ਵਾਪਸੀ ਕਰ ਰਹੀ ਹੈ। ਫਿੱਟ ਇੰਡੀਆ ਮੂਵਮੈਂਟ ਦਾ ਮਕਸੱਦ ਦੇਸ਼ ਦੇ ਨਾਗਰਿਕਾਂ ਤੇ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਦੀ ਰੋਜ਼ਾਨਾ ਜ਼ਿੰਦਗੀ ‘ਚ ਸ਼ਰੀਰਕ ਗਤੀਵਿਧੀਆਂ ਨੂੰ ਵਿਕਸਤ ਕਰਨਾ ਹੈ।