ਮੁੰਬਈ: ਦੇਸ਼ ਦੀ ਜੀਡੀਪੀ ਤੇ ਬੇਰੁਜ਼ਗਾਰੀ ਨੂੰ ਲੈ ਕੇ ਪਿਛਲੇ ਦਿਨੀਂ ਆਈ ਰਿਪੋਰਟ ਨੂੰ ਲੈ ਕੇ ਐਨਡੀਏ ਦੀ ਸਾਥੀ ਸ਼ਿਵ ਸੈਨਾ ਨੇ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ਼ਤਿਹਾਰਬਾਜ਼ੀ ਬੰਦ ਕਰਕੇ ਕੰਮ ਵੱਲ ਧਿਆਨ ਦੇਵੇ। ਸ਼ਿਵ ਸੈਨਾ ਨੇ ਕਿਹਾ ਹੈ ਕਿ ਚੁਣੌਤੀਆਂ ਨਾਲ ਕਾਲੇ ਧੱਬੇ ਸਾਫ਼ ਨਜ਼ਰ ਆਉਣ ਲੱਗੇ ਹਨ।
ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' ‘ਚ ਲਿਖਿਆ ਹੈ, “ਮੋਦੀ ਦੀ ਸਰਕਾਰ ਆ ਗਈ ਹੈ। ਇਸ ਦੇ ਨਾਲ ਹੀ ਸੱਟਾ ਬਾਜ਼ਾਰ ਤੇ ਸ਼ੇਅਰ ਬਾਜ਼ਾਰ ਖੁਸ਼ ਹੋ ਉੱਠਿਆ ਹੈ ਪਰ ਜੀਡੀਪੀ ਡਿੱਗ ਰਹੀ ਹੈ ਤੇ ਬੇਰੁਜ਼ਗਾਰੀ ਦਾ ਗ੍ਰਾਫ ਵਧ ਗਿਆ ਹੈ। ਇਹ ਕੋਈ ਚੰਗੇ ਸੰਕੇਤ ਨਹੀਂ।”
'ਸਾਮਨਾ' ‘ਚ ਅੱਗੇ ਕਿਹਾ ਗਿਆ, “ਬੇਰੁਜ਼ਗਾਰੀ ਦਾ ਸੰਕਟ ਇਵੇਂ ਹੀ ਵਧਦਾ ਰਿਹਾ ਤਾਂ ਕੀ ਕਰਨਾ ਹੋਵੇਗਾ? ਇਸ ‘ਤੇ ਸਿਰਫ ਚਰਚਾ ਕਰਕੇ ਤੇ ਇਸ਼ਤਿਹਾਰਬਾਜ਼ੀ ਕਰਕੇ ਕੁਝ ਨਹੀਂ ਹੋਵੇਗਾ। ਦੇਸ਼ ‘ਚ ਬੇਰੁਜ਼ਗਾਰੀ ਦੀ ਅੱਗ ਭੜਕ ਚੁੱਕੀ ਹੈ। ਨੈਸ਼ਨਲ ਸੈਂਪਲ ਸਰਵੇ ਦੇ ਅੰਕੜਿਆਂ ਮੁਤਾਬਕ 2017-18 ‘ਚ ਬੇਰੁਜ਼ਗਾਰੀ ਦੀ ਦਰ 6.1 ਫੀਸਦ ਪਹੁੰਚ ਗਈ। ਬੇਰੁਜਗਾਰੀ ਦੀ ਸਮੱਸਿਆ ਕੋਈ ਪਿਛਲੇ 5 ਸਾਲਾਂ ‘ਚ ਬੀਜੇਪੀ ਨੇ ਤਿਆਰ ਨਹੀਂ ਕੀਤੀ।”
ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਕਿਹਾ, “ਹਰ ਸਾਲ ਦੋ ਕਰੋੜ ਰੁਜ਼ਗਾਰ ਦਾ ਵਾਅਦਾ ਕੀਤਾ ਸੀ। ਉਸ ਹਿਸਾਬ ਨਾਲ ਪਿਛਲੇ 5 ਸਾਲਾਂ ‘ਚ ਘੱਟੋ-ਘੱਟ 10 ਕਰੋੜ ਰੁਜ਼ਗਾਰ ਦਾ ਟੀਚਾ ਪੂਰਾ ਕਰਨਾ ਚਾਹੀਦਾ ਸੀ ਜੋ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਦੀ ਜ਼ਿੰਮੇਵਾਰੀ ਨਹਿਰੂ-ਗਾਂਧੀ ਪਰਿਵਾਰ ‘ਤੇ ਨਹੀਂ ਪਾਉਣੀ ਚਾਹੀਦੀ, ਸੱਚਾਈ ਅਜਿਹੀ ਹੈ ਕਿ ਰੁਜ਼ਗਾਰ ਨਿਰਮਾਣ ਨਿਰੰਤਰ ਘੱਟ ਹੁੰਦਾ ਜਾ ਰਿਹਾ ਹੈ।”
ਚੋਣਾਂ ਜਿੱਤਦਿਆਂ ਹੀ ਸ਼ਿਵ ਸੈਨਾ ਨੇ ਮੋਦੀ ਖਿਲਾਫ ਖੋਲ੍ਹਿਆ ਮੋਰਚਾ
ਏਬੀਪੀ ਸਾਂਝਾ
Updated at:
03 Jun 2019 01:19 PM (IST)
ਦੇਸ਼ ਦੀ ਜੀਡੀਪੀ ਤੇ ਬੇਰੁਜ਼ਗਾਰੀ ਨੂੰ ਲੈ ਕੇ ਪਿਛਲੇ ਦਿਨੀਂ ਆਈ ਰਿਪੋਰਟ ਨੂੰ ਲੈ ਕੇ ਐਨਡੀਏ ਦੀ ਸਾਥੀ ਸ਼ਿਵ ਸੈਨਾ ਨੇ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ਼ਤਿਹਾਰਬਾਜ਼ੀ ਬੰਦ ਕਰਕੇ ਕੰਮ ਵੱਲ ਧਿਆਨ ਦੇਵੇ।
- - - - - - - - - Advertisement - - - - - - - - -