ਹੁਣ ਖ਼ਬਰ ਸਾਹਮਣੇ ਆਈ ਹੈ ਕਿਉਂਕਿ ਮੰਗਲਵਾਰ ਨੂੰ ਸ਼ਿਵ ਸੈਨਾ (Shiv Sena) ਦੇ ਸੀਨੀਅਰ ਨੇਤਾ ਸੰਜੇ ਰਾਉਤ (Sanjay Raut) ਵੀ ਗਾਜ਼ੀਪੁਰ ਸਰਹੱਦ 'ਤੇ ਕਿਸਾਨ ਨੇਤਾਵਾਂ ਨੂੰ ਮਿਲਣ ਆ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਸ਼ਿਵ ਸੈਨਾ ਵੀ ਕਿਸਾਨਾਂ ਨਾਲ ਖੜ੍ਹਨ ਜਾ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਸੰਜੇ ਰਾਉਤ ਦੁਪਹਿਰ ਇੱਕ ਵਜੇ ਗਾਜ਼ੀਪੁਰ ਸਰਹੱਦ ਪਹੁੰਚ ਸਕਦੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ।
ਸੰਜੇ ਰਾਉਤ ਨੇ ਆਪਣੇ ਟਵੀਟ ‘ਚ ਕਿਹਾ, “ਕਿਸਾਨ ਅੰਦੋਲਨ ਜ਼ਿੰਦਾਬਾਦ। ਮੈਂ ਅੱਜ ਅੰਦੋਲਨਕਾਰੀ ਕਿਸਾਨਾਂ ਨੂੰ ਮਿਲਣ ਗਾਜ਼ੀਪੁਰ ਜਾਵਾਂਗਾ। ਜੈ ਜਵਾਨ ਜੈ ਕਿਸਾਨ।“ ਦੱਸ ਦੇਈਏ ਕਿ ਹਾਲ ਹੀ ਵਿੱਚ ਮਹਾਰਾਸ਼ਟਰ ਵਿੱਚ ਕਿਸਾਨ ਅੰਦੋਲਨ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਸੰਬੋਧਨ ਕੀਤਾ ਸੀ। ਇਸ ਦੇ ਨਾਲ ਹੀ ਸ਼ਿਵ ਸੈਨਾ ਨੇਤਾ ਤੇ ਕੈਬਨਿਟ ਮੰਤਰੀ ਆਦਿਤਿਆ ਠਾਕਰੇ ਨੇ ਆਪਣੇ ਨੁਮਾਇੰਦੇ ਇੱਥੇ ਭੇਜੇ ਸੀ।
ਸ਼ਿਵ ਸੈਨਾ ਮੁਖੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਸਮੇਂ-ਸਮੇਂ 'ਤੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੇ ਹਨ। ਸ਼ਿਵ ਸੈਨਾ ਨੇ ਵੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਆਜ਼ਾਦ ਮੈਦਾਨ ਵਿੱਚ ਕਿਸੇ ਵੀ ਵੱਡੇ ਸ਼ਿਵ ਸੈਨਾ ਨੇਤਾ ਦੀ ਗੈਰ ਹਾਜ਼ਰੀ ਸ਼ਿਵ ਸੈਨਾ ਦੀ ਭੂਮਿਕਾ 'ਤੇ ਸਵਾਲ ਵੀ ਖੜ੍ਹੇ ਕਰ ਰਹੀ ਹੈ।
ਇਹ ਵੀ ਪੜ੍ਹੋ: BJP in Haryana: ਪੰਜਾਬ ਮਗਰੋਂ ਹਰਿਆਣਾ 'ਚ ਬੀਜੇਪੀ ਲਈ ਖੜ੍ਹੀ ਮੁਸੀਬਤ, ਪਿੰਡਾਂ 'ਚੋਂ ਆਊਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904