ਚੰਡੀਗੜ੍ਹ: ਪੰਜਾਬ ਤੋਂ ਬਾਅਦ ਹਰਿਆਣਾ ਵਿੱਚ ਵੀ ਬੀਜੇਪੀ (BJP in Haryana) ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਖਾਸਕਰ ਪਿੰਡਾਂ ਅੰਦਰ ਬੀਜੇਪੀ ਤੇ ਉਸ ਦੀ ਭਾਈਵਾਲ ਜਨ-ਨਾਇਕ ਜਨਤਾ ਪਾਰਟੀ (JJP) ਦੀ ਐਂਟਰੀ ਬੈਨ ਹੋ ਰਹੀ ਹੈ। ਅਹਿਮ ਗੱਲ ਹੈ ਕਿ ਸੱਤਾਧਿਰਾਂ ਦੇ ਬਾਈਕਾਟ (Boycott) ਖਾਪ ਪੰਚਾਇਤਾਂ ਵੱਲੋਂ ਕੀਤੇ ਜੇ ਰਹੇ ਹਨ। ਹਰਿਆਣਾ ਦੇ ਪਿੰਡਾਂ ਅੰਦਰ ਕਿਸਾਨ ਜਥੇਬੰਦੀਆਂ (Farmer Unions) ਨਾਲੋਂ ਖਾਪ ਪੰਚਾਇਤਾਂ (Khap Panchayat) ਦੀ ਵਧੇਰੇ ਪਕੜ ਹੈ। ਇਸ ਲਈ ਉਨ੍ਹਾਂ ਨੇ ਇੱਕ ਐਲਾਨ ਨਾਲ ਹੀ ਪਿੰਡ ਦਾ ਸਾਰੇ ਲੋਕ ਇੱਕਜੁਟ ਹੋ ਜਾਂਦੇ ਹਨ।


ਬੇਸ਼ੱਕ ਕਿਸਾਨ ਅੰਦੋਲਨ ਦੇ ਹੱਕ ਵਿੱਚ ਪਹਿਲਾਂ ਹੀ ਖਾਪ ਪੰਚਾਇਤਾਂ ਉੱਤਰੀਆਂ ਸੀ ਪਰ 26 ਜਨਵਰੀ ਮਗਰੋਂ ਖਾਪ ਪੰਚਾਇਤਾਂ ਹੁਣ ਵੱਕਾਰ ਦੀ ਲੜਾਈ ਵਜੋਂ ਸਾਹਮਣੇ ਆਈਆਂ ਹਨ। ਇਸ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹਰਿਆਣਾ ਦੀਆਂ ਵੱਡੀ ਗਿਣਤੀ ਖਾਪ ਪੰਚਾਇਤਾਂ ਇੱਕ ਹੋ ਗਈਆਂ ਹਨ। ਉਨ੍ਹਾਂ ਹਰਿਆਣਾ ਵਿੱਚ ਬੀਜੇਪੀ ਤੇ ਜੇਜੇਪੀ ਦੇ ਆਗੂਆਂ ਦਾ ਬਾਈਕਾਟ ਕਰਦਿਆਂ ਪਿੰਡਾਂ ਵਿੱਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਹਰਿਆਣਾ ਵਿੱਚ ਪਹਿਲਾਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਬੀਜੇਪੀ ਤੇ ਜੇਜੇਪੀ ਦਾ ਬਾਈਕਾਟ ਕਰਕੇ ਪਿੰਡਾਂ ਵਿੱਚ ਦਾਖ਼ਲੇ ’ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਸੂਬੇ ਦੀਆਂ ਵੱਖ-ਵੱਖ ਖਾਪ ਪੰਚਾਇਤਾਂ ਨੇ ਸਾਂਝੇ ਤੌਰ ’ਤੇ ਮੀਟਿੰਗ ਕਰਕੇ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਫ਼ੈਸਲਾ ਲਿਆ ਹੈ। ਖਾਪ ਪੰਚਾਇਤਾਂ ਦੇ ਏਕੇ ਨੇ ਸੱਤਾਧਾਰੀ ਪਾਰਟੀਆਂ ਨੂੰ ਕੰਬਣੀ ਛੇੜ ਦਿੱਤੀ ਹੈ। ਸਿਆਸੀ ਲੀਡਰਾਂ ਨੂੰ ਲੋਕਾਂ ਵਿੱਚ ਜਾਣਾ ਮੁਸ਼ਕਲ ਹੋ ਗਿਆ ਹੈ।

ਇਹ ਵੀ ਪੜ੍ਹੋਸ਼ਰਾਬ ਦੇ ਸ਼ੌਕੀਨਾਂ ਲਈ ਖੁਸ਼ਖਬਰੀ, ਕੈਪਟਨ ਸਰਕਾਰ ਦਾ ਅਹਿਮ ਫੈਸਲਾ

ਸਾਂਗਵਾਨ ਖਾਪ ਦੇ ਪ੍ਰਧਾਨ ਸੋਮਵੀਰ ਸਾਂਗਵਾਨ ਨੇ ਕਿਹਾ ਕਿ ਜਿਹੜੀ ਸਰਕਾਰ ਕਿਸਾਨਾਂ ਦੀ ਗੱਲ ਸੁਨਣ ਲਈ ਤਿਆਰ ਨਹੀਂ, ਉਸ ਦੇ ਆਗੂਆਂ ਨੂੰ ਪਿੰਡਾਂ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਇਨ੍ਹਾਂ ਰਾਜਸੀ ਪਾਰਟੀਆਂ ਦਾ ਆਗੂ ਪਿੰਡਾਂ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ।

ਹਰਿਆਣਾ ਦੇ ਲੋਕਾਂ ਦਾ ਗੁੱਸਾ ਇਸ ਗੱਲੋਂ ਵੀ ਸੱਤਵੇਂ ਆਸਮਾਨ ਚੜ੍ਹਿਆ ਹੈ ਕਿਉਂਕਿ ਸਰਕਾਰ ਹੁਣ ਸਖਤੀ 'ਤੇ ਉੱਤਰ ਆਈ ਹੈ। ਪੁਲਿਸ ਨੇ ਧੱਕੇ ਨਾਲ ਧਰਨੇ ਚੁਕਾਉਣ ਦੀ ਕੋਸ਼ਿਸ਼ ਕੀਤੀ ਤੇ ਇੰਟਨੈੱਟ ਬੰਦ ਕਰ ਦਿੱਤਾ। ਹਰਿਆਣਾ ਸਰਕਾਰ ਨੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਕਰਕੇ ਕੈਥਲ, ਪਾਣੀਪਤ, ਜੀਂਦ, ਰੋਹਤਕ, ਚਰਖੀ ਦਾਦਰੀ, ਸੋਨੀਪਤ ਤੇ ਝੱਜਰ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ।

ਇਹ ਵੀ ਪੜ੍ਹੋFarmers Protest: ਕਿਸਾਨਾਂ ਨੇ ਪਾਈ ਦਿੱਲੀ ਪੁਲਿਸ ਨੂੰ ਭਾਜੜਾਂ, ਤਿੰਨੇ ਸਰਹੱਦਾਂ 'ਤੇ ਪੁਲਿਸ ਨੇ ਕੀਤੀ ਕਿਲੇਬੰਦੀ, ਸੁਪਰੱਖਿਆ ਦੇ ਸਖ਼ਤ ਪ੍ਰਬੰਧ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904