Delhi Shraddha Murder Case : ਦਿੱਲੀ ਦੇ ਸ਼ਰਧਾ ਮਰਡਰ ਮਾਮਲੇ ਵਿੱਚ ਆਏ ਦਿਨ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਸ਼ੁੱਕਰਵਾਰ (18 ਨਵੰਬਰ) ਨੂੰ ਦਿੱਲੀ ਪੁਲਿਸ ਦੀ ਟੀਮ ਕਤਲ ਕੇਸ ਦੇ ਦੋਸ਼ੀ ਆਫਤਾਬ ਪੂਨਾਵਾਲਾ ਨੂੰ ਗੁਰੂਗ੍ਰਾਮ ਲੈ ਗਈ। ਟਾਈਮਜ਼ ਆਫ ਇੰਡੀਆ ਮੁਤਾਬਕ ਪੁਲਸ ਆਫਤਾਬ ਨੂੰ ਉਸ ਜਗ੍ਹਾ ਲੈ ਗਈ ,ਜਿੱਥੇ ਉਹ ਕੰਮ ਕਰਦਾ ਸੀ ਅਤੇ ਉਸ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਬਿਆਨ ਦਰਜ ਕੀਤੇ। ਮੁਲਜ਼ਮ ਨੇ ਪੁੱਛ-ਗਿੱਛ ਦੌਰਾਨ ਪੁਲੀਸ ਨੂੰ ਦੱਸਿਆ ਸੀ ਕਿ ਜਦੋਂ ਉਹ ਗੁਰੂਗ੍ਰਾਮ ਵਿੱਚ ਇੱਕ ਪ੍ਰਾਈਵੇਟ ਆਈਟੀ ਕੰਪਨੀ ਵਿੱਚ ਕੰਮ ਕਰਨ ਜਾਂਦਾ ਸੀ ਤਾਂ ਓਥੇ ਰਸਤੇ ਵਿੱਚ ਸ਼ਰਧਾ ਦੇ ਸਰੀਰ ਦੇ ਕੁਝ ਹਿੱਸੇ ਨੂੰ ਸੁੱਟ ਦਿੱਤਾ ।


ਪੁਲਿਸ ਮੁਤਾਬਕ ਆਫਤਾਬ ਨੇ ਦੱਸਿਆ ਹੈ ਕਿ ਉਸ ਨੇ ਸ਼ਰਧਾ ਦੀ ਲਾਸ਼ ਦੇ ਕਈ ਟੁਕੜੇ ਕਰ ਕੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤੇ ਸਨ। ਪੁਲਿਸ ਨੇ ਇੱਕ ਪੈਕਟ ਵੀ ਬਰਾਮਦ ਕੀਤਾ ਹੈ ,ਜਿਸ ਵਿੱਚ ਇੱਕ ਸਿਰ ਮਿਲਿਆ ਹੈ, ਜੋ ਕਿ ਸ਼ਰਧਾ ਦਾ ਵੀ ਹੋ ਸਕਦਾ ਹੈ। ਇਹ ਪੂਰੀ ਤਰ੍ਹਾਂ ਸੜ ਚੁੱਕਾ ਹੈ ਅਤੇ ਇਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਗੁਰੂਗ੍ਰਾਮ ਦੇ ਡੀਐਲਐਫ ਫੇਜ਼-2 ਵਿੱਚ ਆਫਤਾਬ ਦੇ ਸਾਬਕਾ ਦਫਤਰ ਦੇ ਨੇੜੇ ਜੰਗਲ ਵਿੱਚ ਵੀ ਤਲਾਸ਼ੀ ਲਈ ਗਈ ਹੈ। ਇਸ ਦੌਰਾਨ ਪੁਲਿਸ ਨੇ ਕੁਝ ਟੁਕੜੇ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਉਹ ਕਤਲ ਦਾ ਸਬੂਤ ਮੰਨਦੀ ਹੈ।

ਆਫਤਾਬ ਬਦਲ ਰਿਹਾ ਆਪਣੇ ਬਿਆਨ 

ਆਫਤਾਬ ਨੇ ਵੀ ਆਪਣਾ ਬਿਆਨ ਬਦਲ ਲਿਆ ਹੈ ਅਤੇ ਪੁਲਸ ਨੂੰ ਦੱਸਿਆ ਕਿ ਉਸ ਨੇ ਲਾਸ਼ ਦੇ 17-18 ਟੁਕੜੇ ਕਰ ਦਿੱਤੇ ਸਨ, ਜਦਕਿ ਹੁਣ ਤੱਕ ਉਹ ਪੁਲਸ ਨੂੰ 35 ਟੁਕੜੇ ਕਰਨ ਦੀ ਗੱਲ ਕਹਿ ਰਿਹਾ ਸੀ। ਦਿੱਲੀ ਪੁਲਿਸ ਦੀ ਇੱਕ ਟੀਮ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿੱਚ ਮੁੰਬਈ ਵੀ ਗਈ ਹੈ। ਪੁਲਿਸ ਮੁਤਾਬਕ ਆਫਤਾਬ ਪਹਿਲਾਂ ਹੀ ਆਪਣੇ ਫੋਨ ਤੋਂ ਡਾਟਾ ਡਿਲੀਟ ਕਰ ਚੁੱਕਾ ਹੈ ਜੋ ਉਸ ਦੇ ਖਿਲਾਫ ਕੇਸ ਵਿੱਚ ਅਹਿਮ ਸਾਬਤ ਹੋ ਸਕਦਾ ਹੈ। ਪੁਲਿਸ ਨੇ ਫ਼ੋਨ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।

 

ਔਨਲਾਈਨ ਮੰਗਵਾਈਆਂ ਗਈਆਂ ਬਾਥਰੂਮ ਕਲੀਨਰ ਦੀਆਂ ਬੋਤਲਾਂ 

ਪੁਲਿਸ ਨੇ ਸਾਮਾਨ ਭੇਜਣ ਲਈ ਆਨਲਾਈਨ ਕਰਿਆਨੇ ਦੀਆਂ ਦੁਕਾਨਾਂ ਅਤੇ ਐਪ ਤੋਂ ਵੀ ਜਾਣਕਾਰੀ ਮੰਗੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਸ਼ੀਆਂ ਨੇ ਵਾਰਦਾਤ ਵਾਲੀ ਥਾਂ ਦੀ ਸਫ਼ਾਈ ਅਤੇ ਹੱਤਿਆ ਤੋਂ ਬਾਅਦ ਸ਼ਰਧਾ ਦੀ ਲਾਸ਼ ਦੇ ਟੁਕੜੇ ਕਰਨ ਲਈ ਸਮੱਗਰੀ ਕਿੱਥੋਂ ਮੰਗਵਾਈ ਸੀ। ਇਹ ਖਦਸ਼ਾ ਹੈ ਕਿ ਬਾਥਰੂਮ ਅਤੇ ਰਸੋਈ ਦੇ ਕਲੀਨਰ ਦੀਆਂ ਕਈ ਬੋਤਲਾਂ ਆਨਲਾਈਨ ਆਰਡਰ ਕੀਤੀਆਂ ਗਈਆਂ ਸਨ। ਅਗਲੇ ਹਫ਼ਤੇ ਨੈਸ਼ਨਲ ਸਾਈਬਰ ਫੋਰੈਂਸਿਕ ਲੈਬਾਰਟਰੀ ਮੁਲਜ਼ਮਾਂ ਦੇ ਕੈਮਰਿਆਂ, ਫ਼ੋਨਾਂ ਅਤੇ ਲੈਪਟਾਪਾਂ ਦੇ ਵਿਸ਼ਲੇਸ਼ਣ ਦੌਰਾਨ ਜੋ ਕੁਝ ਲੱਭਿਆ ਹੈ, ਉਸ ਬਾਰੇ ਜਾਂਚਕਰਤਾਵਾਂ ਨੂੰ ਆਪਣੀ ਵਿਸ਼ਲੇਸ਼ਣ ਰਿਪੋਰਟ ਸੌਂਪੇਗੀ।

ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਆਫਤਾਬ ਨੇ ਇਹ ਸਾਰੇ ਯੰਤਰ ਹਾਲ ਹੀ ਵਿੱਚ ਖਰੀਦੇ ਸਨ ਜਾਂ ਲੰਬੇ ਸਮੇਂ ਤੋਂ ਇਸਦੀ ਵਰਤੋਂ ਕੀਤੀ ਜਾ ਰਹੀ ਸੀ। ਮੁਲਜ਼ਮਾਂ ਨੇ ਜੋ ਇਮਰਸ਼ਨ ਵਾਟਰ ਹੀਟਰ ਖਰੀਦਿਆ ਸੀ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਸ਼ਰਧਾ ਦੇ ਸਰੀਰ ਨੂੰ ਗਰਮ ਪਾਣੀ ਨਾਲ ਨਹਾਇਆ ਗਿਆ ਸੀ ਤਾਂ ਕਿ ਉਸ ਦੇ ਟੁਕੜੇ ਆਸਾਨ ਹੋ ਸਕੇ। ਆਫਤਾਬ ਫਿਲਹਾਲ ਪੁਲਸ ਰਿਮਾਂਡ 'ਤੇ ਹੈ ਅਤੇ ਜਲਦ ਹੀ ਉਸਦਾ ਨਾਰਕੋ ਟੈਸਟ ਕੀਤਾ ਜਾਣਾ ਹੈ।