Shraddha Murder Case : ਸ਼ਰਧਾ ਕਤਲ ਕੇਸ ਨੂੰ ਲੈ ਕੇ ਦਿੱਲੀ ਪੁਲਿਸ (Delhi Police) ਤੇਜ਼ੀ ਨਾਲ ਜਾਂਚ ਕਰ ਰਹੀ ਹੈ। ਇਸ ਕੜੀ 'ਚ ਦਿੱਲੀ ਪੁਲਸ ਦੀ ਟੀਮ ਨੇ ਮਹਿਰੌਲੀ (Mehrauli) 'ਚ ਦੋਸ਼ੀ ਆਫਤਾਬ (Aftab) ਦੇ ਘਰ ਪਹੁੰਚ ਕੇ ਜਾਂਚ ਕੀਤੀ ਹੈ। ਘਰ 'ਚ ਫਰਿੱਜ ਦੇ ਨਾਲ-ਨਾਲ ਨੂਡਲਜ਼ ਅਤੇ ਵਾਟਰ ਹੀਟਰ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਬਦਬੂ ਨਾ ਆਵੇ , ਇਸ ਦੇ ਰੂਮ ਫਰੈਸ਼ਨਰ ਦੇ ਨਾਲ ਧੂਪ ਸਟਿਕਸ ਦੀ ਵਰਤੋਂ ਕੀਤੀ ਗਈ ਸੀ। ਉਸਨੇ ਲਗਭਗ 22 ਦਿਨਾਂ ਵਿੱਚ ਬਹੁਤ ਸਾਰੇ ਰੂਮ ਫਰੈਸ਼ਨਰ ਖਾਲੀ ਕਰ ਦਿੱਤੇ ਸਨ। ਕਮਰੇ ਵਿੱਚੋਂ ਥਰਮਾਕੋਲ ਵੀ ਮਿਲਿਆ ਹੈ।


ਇਸ ਤੋਂ ਇਲਾਵਾ ਸ਼ਰਧਾ ਦੇ ਕਤਲ ਤੋਂ ਬਾਅਦ ਵੈਕਿਊਮ ਕਲੀਨਰ ਦੀ ਵੀ ਵਰਤੋਂ ਕੀਤੀ ਗਈ ਸੀ। ਆਫਤਾਬ ਖਾਣਾ ਖਰੀਦਣ ਲਈ ਆਲੇ-ਦੁਆਲੇ ਨਹੀਂ ਗਿਆ। ਦਿੱਲੀ ਪੁਲਸ ਦੇ ਸੂਤਰਾਂ ਮੁਤਾਬਕ ਸ਼ਰਧਾ ਦੇ ਸਰੀਰ ਦੇ ਅੰਗਾਂ ਨੂੰ ਕੱਟਣ ਲਈ ਸਿਰਫ ਇਕ ਹਥਿਆਰ ਦੀ ਵਰਤੋਂ ਕੀਤੀ ਗਈ ਸੀ। ਆਫਤਾਬ ਨੇ ਸਰੀਰ ਦੇ ਅੰਗ ਕੱਟਣ ਲਈ ਮਿੰਨੀ ਆਰੇ ਦੀ ਵਰਤੋਂ ਕੀਤੀ। ਮਿੰਨੀ ਆਰਾ ਅਜੇ ਤੱਕ ਬਰਾਮਦ ਨਹੀਂ ਹੋਇਆ ਹੈ। 

 


 

ਇਸ ਦੌਰਾਨ ਸ਼ਰਧਾ ਦੀ ਲਾਸ਼ ਦੇ ਟੁਕੜੇ ਜੰਗਲ 'ਚੋਂ ਮਿਲੇ ਹਨ। ਦਿੱਲੀ ਪੁਲਿਸ ਨੇ ਦੱਸਿਆ ਕਿ ਜੰਗਲ ਵਿੱਚੋਂ ਮਿਲੇ ਟੁਕੜੇ ਫੋਰੈਂਸਿਕ ਟੀਮ ਨੇ ਬਰਾਮਦ ਕਰ ਲਏ ਹਨ। ਉਨ੍ਹਾਂ ਨੂੰ ਉਸਦੇ ਪਿਤਾ ਦੇ ਡੀਐਨਏ ਨਮੂਨੇ ਨਾਲ ਮਿਲਾਨ ਲਈ ਭੇਜਿਆ ਜਾਵੇਗਾ। ਹੋਰ ਹਿੱਸਿਆਂ ਦੀ ਭਾਲ ਜਾਰੀ ਹੈ।


ਬੰਬਲ ਤੋਂ ਆਫਤਾਬ ਦੀ ਪ੍ਰੋਫਾਈਲ ਬਾਰੇ ਜਾਣਕਾਰੀ ਮੰਗ ਰਹੀ ਹੈ ਪੁਲਿਸ 


ਦੂਜੇ ਪਾਸੇ ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਸ਼ਰਧਾ ਕਤਲ ਕਾਂਡ ਵਿੱਚ ਪੁਲਿਸ ਬੰਬਲ ਤੋਂ ਆਫਤਾਬ ਦੀ ਪ੍ਰੋਫਾਈਲ ਦੀ ਜਾਣਕਾਰੀ ਲੈ ਰਹੀ ਹੈ ,ਜਿਸ ਨਾਲ ਉਨ੍ਹਾਂ ਮਹਿਲਾਵਾਂ ਦਾ ਵੇਰਵਾ ਮਿਲ ਸਕੇ , ਜੋ ਆਫਤਾਬ ਦੇ ਘਰ ਉਸ ਸਮੇਂ ਉਸਨੂੰ ਮਿਲਣ ਆਈਆਂ ,ਜਦ ਲਾਸ਼ ਫਰਿੱਜ ਵਿੱਚ ਰੱਖਿਆ ਗਿਆ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਨ੍ਹਾਂ 'ਚੋਂ ਕੋਈ ਔਰਤ ਕਤਲ ਦੇ ਪਿੱਛੇ ਦਾ ਕਾਰਨ ਤਾਂ ਨਹੀਂ ਹੈ। ਫਿਲਹਾਲ ਪੁਲਸ ਅਗਲੇਰੀ ਜਾਂਚ 'ਚ ਜੁਟੀ ਹੋਈ ਹੈ।