ਸ਼ੁਜਾਤ ਬੁਖਾਰੀ ਕਤਲ ਕੇਸ ’ਚ ਇੱਕ ਗ੍ਰਿਫ਼ਤਾਰ, ਮੋਦੀ ਵੱਲੋਂ ਉੱਚ ਪੱਧਰੀ ਬੈਠਕ
ਏਬੀਪੀ ਸਾਂਝਾ | 16 Jun 2018 10:35 AM (IST)
ਸ੍ਰੀਨਗਰ/ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਤੇ ਉਨ੍ਹਾਂ ਤੇ ਦੋ ਬਾਡੀਗਾਰਡਾਂ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ SIT ਨੂੰ ਜਾਂਚ ਸੌਂਪ ਦਿੱਤੀ ਹੈ। ਮਾਮਲੇ ’ਚ ਹੁਣ ਤਕ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੋ ਹੋਰਾਂ ਦੀ ਭਾਲ਼ ਜਾਰੀ ਹੈ। ਕਸ਼ਮੀਰ ਦੇ ਆਈਜੀ ਸਵੈ ਪ੍ਰਕਾਸ਼ ਪਾਣੀ ਨੇ ਦੱਸਿਆ ਕਿ ਸ਼ੱਕੀ ਦੀ ਪਹਿਚਾਣ ਜੁਬੈਰ ਕਾਦਰੀ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਕਾਦਰੀ, ਬੁਖ਼ਾਰੀ ਨਾਲ ਇੱਕ ਪੀਐਸਓ ਦੀ ਪਿਸਤੌਲ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਕਤਲ ਵਿੱਚ ਸ਼ਾਮਲ ਅੱਤਵਾਦੀਆਂ ਦੀਆਂ CCTV ਫੋਟੋਆਂ ਵੀ ਜਾਰੀ ਕੀਤੀਆਂ ਹਨ। ਲੈਫਟੀਨੈਂਟ ਜਰਨਲ ਏ ਕੇ ਭੱਟ ਨੇ ਕਿਹਾ ਕਿ ਬੁਖ਼ਾਰੀ ਨੂੰ ਪਾਕਿਸਤਾਨ ਦੀ ਖ਼ੂਫੀਆ ਏਜੰਸੀ ਦੇ ਇਸ਼ਾਰੇ ’ਤੇ ਗੋਲ਼ੀ ਮਾਰੀ ਗਈ ਹੈ। ਪੁਲਿਸ ਨੇ ਇੱਕ ਵੀਡੀਓ ਸਕਰੀਨ ਜਾਰੀ ਕੀਤੀ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਦਾੜੀ ਵਾਲਾ ਵਿਅਕਤੀ ਬੁਖ਼ਾਰੀ ਦੀ ਕਾਰ ਦਾ ਮੁਆਇਨਾ ਕਰ ਰਿਹਾ ਹੈ। ਇਸ ਵੀਡੀਓ ਨੇ ਉੱਥੇ ਮੌਜੂਦ ਇੱਕ ਰਾਹਗੀਰ ਨੇ ਬਣਾਇਆ ਸੀ। https://twitter.com/PoliceSgr/status/1007575579577724928 ਪੀਐਮ ਨਰਿੰਦਰ ਮੀਦ ਨੇ ਕੱਲ੍ਹ ਰਾਤ ਜੰਮੂ-ਕਸ਼ਮੀਰ ਦੇ ਸੁਰੱਖਿਆ ਹਾਲਾਤਾਂ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਉੱਚ ਪੱਧਰੀ ਬੈਠਕ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਬੈਠਕ ਦੌਰਾਨ ਗ੍ਰਹਿ ਮੰਤਰੀ ਨੇ ਸੀਨੀਅਰ ਪੱਤਰਕਾਰ ਸਣੇ ਹਾਲ ਹੀ ਵਿੱਚ ਹੋਏ ਕਤਲਾਂ ਦੇ ਮੱਦੇਨਜ਼ਰ ਕਸ਼ਮੀਰ ਦੀ ਸੁਰੱਖਿਆ ਦੇ ਹਾਲਾਤਾਂ ਦੀ ਜਾਣਕਾਰੀ ਦਿੱਤੀ। ਬੈਠਕ ਵਿੱਚ ਰਮਜ਼ਾਨ ਦੌਰਾਨ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਦੀ ਮਿਆਦ ਦੀ ਸਮੀਖਿਆ ਵੀ ਕੀਤੀ ਗਈ। ਬੈਠਕ ਵਿੱਚ ਰਾਜਨਾਥ ਸਿੰਘ ਦੇ ਇਲਾਵਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਖ਼ੂਫੀਆ ਤੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਸਨ।